ਟ੍ਰੰਪ ਨੇ ਕਿਮ ਜੋਂਗ ਉਨ ਨਾਲ ਤੀਜੇ ਸੰਮੇਲਨ ਵੱਲ ਕੀਤਾ ਇਸ਼ਾਰਾ

by

ਡਬਲਿਨ, 8 ਜੂਨ,ਰਣਜੀਤ ਕੌਰ (ਐੱਨ ਆਰ ਆਈ ਮੀਡੀਆ)

ਉੱਤਰੀ ਕੋਰੀਆ ਨੇ ਯੂ ਐੱਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਉਸਨੂੰ ਆਪਣੇ ਸਮਝੌਤੇ ਦੇ ਤਰੀਕੇ ਨੂੰ ਬਦਲਣਾ ਚਾਹੀਦਾ ਹੈ ਇਸ ਤੋ ਪਹਿਲਾ ਕਿ ਉੱਤਰੀ ਕੋਰੀਆ ਦਾ ਸਬਰ ਖਤਮ ਹੋ ਜਾਏ , ਹੁਣ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਕਿਹਾ ਹੈ ਕਿ ਜੇ ਪਯੋਂਗਯੋਂਗ ਵਾਸ਼ਿੰਗਟਨ ਨਾਲ ਡੀਲ ਕਰਨ ਦੀ ਇੱਛਾ ਰੱਖਦਾ ਹੈ ਅਤੇ ਉਹ ਵੀ ਡੀਲ ਕਰਨ ਲਈ ਤਿਆਰ ਹਨ ਅਤੇ ਸਹੀ ਸਮੇਂ ਤੇ ਓਹ ਉੱਤਰੀ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਨਾਲ ਮੀਟਿੰਗ ਕਰਨਗੇ।


ਮੰਗਲਵਾਰ ਨੂੰ ਉੱਤਰੀ ਕੋਰੀਆ ਦੇ ਵਿਦੇਸ਼ੀ ਮੰਤਰਾਲੇ ਨੇ ਇਕ ਬਿਆਨ ਵਿਚ ਅਮਰੀਕਾ ਨੂੰ ਕਿਹਾ ਸੀ ਕਿ ਉਹ ਇਸਦੇ ਹੁਣ ਦੇ ਕਲੈਕਸ਼ਨ ਦੇ ਰਾਸਤੇ ਨੂੰ ਖਤਮ ਕਰ ਦੇਵੇ ਅਤੇ ਓਹ ਅਪਣਾ ਓਹ ਸਮਝੌਤਾ ਜਿੰਦਾ ਰੱਖਣ ਜੋਂ ਕਿ ਓਹਨਾ ਦੋਵਾਂ ਨੇ ਪਿਛਲੇ ਸਾਲ ਜੂਨ ਵਿਚ  ਪਹਿਲੇ ਸੰਮੇਲਨ ਵਿਚ ਕੀਤਾ ਸੀ , ਇਹੋ ਜਿਹੀ ਹੀ ਕਾਲ ਉੱਤਰੀ ਕੋਰੀਆ ਨੇ ਅਪ੍ਰੈਲ ਵਿਚ ਕੀਤੀ ਸੀ ਜਦੋਂ ਕਿਮ ਨੇ ਕਿਹਾ ਸੀ ਕਿ ਉਹ ਵਾਸ਼ਿੰਗਟਨ ਦੇ ਸਾਹਸੀ ਫੈਸਲੇ ਦਾ ਸਾਲ ਦੇ ਅੰਤ ਤਕ ਇੰਤਜ਼ਰ ਕਰੇਗਾ।

ਦੋਨਾਂ ਦੇਸ਼ਾਂ ਵਿਚਕਾਰ ਗਲਬਾਤ ਉਦੋ ਖਤਮ ਹੋ ਗਈ ਸੀ ਜਦੋਂ ਵਿਯਤਨਾਮ ਵਿਚ ਦੂਜੇ ਸੰਮੇਲਨ ਦੀ ਮੀਟਿੰਗ ਅਚਾਨਕ ਵਿਚ ਹੀ ਖਤਮ ਹੋ ਗਈ ਸੀ ਅਤੇ ਦੋਨੋ ਦੇਸ਼ ਪਾਬੰਦੀਆਂ ਦੀ ਮਾਫ਼ੀ ਬਾਰੇ ਆਪਣੇ ਵਿਵਾਦ ਖਤਮ ਕਰਨ ਵਿਚ ਅਸਫਲ ਰਹੇ ਸਨ , ਦੋਨਾਂ ਦੇਸ਼ਾਂ ਵਿਚਕਾਰ ਮੁਸੀਬਤਾਂ ਹੋਰ ਵੀ ਓਦੋਂ ਵੱਧ ਗਈਆ ਸਨ ਜਦੋਂ ਹਾਲ ਹੀ ਵਿਚ ਯੂ ਐੱਸ ਨੇ ਉੱਤਰੀ ਕੋਰੀਆ ਦੇ ਕਾਰਗੋ ਸ਼ਿਪ ਨੂੰ ਇਸ ਸ਼ਕ ਦੇ ਅਧਾਰ ਤੇ ਜ਼ਬਤ ਕਰ ਲਿਆ ਸੀ |