ਇੰਟਰਨੈਸ਼ਨਲ ਓਲੰਪੀਆਡ 2018-19 – ਜਲੰਧਰ ਦੇ ਵਿਦਿਆਰਥੀ ਨੇ ਜ਼ੋਨਲ ਰੈਂਕ ਹਾਸਲ ਕੀਤਾ

by mediateam

ਜਲੰਧਰ : ਸਾਇੰਸ ਓਲੰਪੀਆਡ ਫਾਊਂਡੇਸ਼ਨ ਵੱਲੋਂ ਕਰਵਾਏ ਇੰਟਰਨੈਸ਼ਨਲ ਓਲੰਪੀਆਡ 2018-19 ਵਿਚ ਜਲੰਧਰ ਦੇ ਵਿਦਿਆਰਥੀ ਨੇ ਜ਼ੋਨਲ ਰੈਂਕ ਹਾਸਲ ਕਰਕੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਓਲੰਪੀਆਡ ਪ੍ਰਰੀਖਿਆ 2018-19 ਵਿਚ 30 ਦੇਸ਼ਾਂ ਦੇ 1400 ਸ਼ਹਿਰਾਂ ਤੋਂ 50,000 ਸਕੂਲਾਂ ਦੇ ਲੱਖਾਂ ਵਿਦਿਆਰਥੀ ਸ਼ਾਮਲ ਹੋਏ। ਜਲੰਧਰ ਤੋਂ 20 ਹਜ਼ਾਰ ਵਿਦਿਆਰਥੀਆਂ ਨੇ ਇਸ ਓਲੰਪੀਆਡ ਪ੍ਰਰੀਖਿਆ ਵਿਚ ਹਿੱਸਾ ਲਿਆ। ਨੈਸ਼ਨਲ ਸਾਇੰਸ ਓਲੰਪੀਆਡ ਵਿਚ ਸ਼ਹਿਰ ਦੇ ਏਪੀਜੇ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਆਦਿਤਯ ਚੌਹਾਨ ਨੂੰ ਜ਼ੋਨਲ ਰੈਂਕ 1 ਹਾਸਲ ਕਰਨ 'ਤੇ ਸਰਟੀਫੀਕੇਟ ਤੇ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ। 

ਇੰਟਰਨੈਸ਼ਨਲ ਮੈਥੇਮੈਟਿਕਸ ਓਲੰਪੀਆਡ ਵਿਚ ਏਕਲਵਯ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਭਵਨੂਰ ਸਿੰਘ ਮਾਰੋਕ ਨੂੰ ਜ਼ੋਨਲ ਰੈਂਕ 2 ਹਾਸਲ ਕਰਨ 'ਤੇ ਸਰਟੀਫ਼ੀਕੇਟ ਤੇ ਸਿਲਵਰ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ।ਸਾਇੰਸ ਓਲੰਪੀਆਡ ਫਾਊਂਡੇਸ਼ਨ (ਐੱਸਓਐੱਫ) ਨੇ ਰਾਜਧਾਨੀ ਦਿੱਲੀ ਵਿਚ 2018-19 ਵਿਚ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਇੰਟਰਨੈਸ਼ਨਲ ਓਲੰਪੀਆਡ ਦੇ ਜੇਤੂ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਸਨਮਾਨਤ ਕੀਤਾ। ਪ੍ਰਰੋਗਰਾਮ ਅੰਬੇਦਕਰ ਇੰਟਰਨੈਸ਼ਨਲ ਸੈਂਟਰ, ਆਡੀਟੋਰੀਅਮ ਵਿਚ ਹੋਇਆ। ਇਸ ਮੌਕੇ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ ਮੌਜੂਦ ਸਨ।