ਕੈਨੇਡਾ ਤੋਂ ਆਉਣ ਵਾਲੇ ਪੋਰਕ ਪ੍ਰੋਡਕਟਸ ਇੰਸਪੈਕਸ਼ਨ ਦਾ ਪੱਧਰ ਵਧਾਏਗਾ ਚੀਨ

by mediateam

ਕੈਲਗਰੀ (ਵਿਕਰਮ ਸਹਿਜਪਾਲ) : ਚੀਨ ਦੀ ਕਸਟਮਜ਼ ਏਜੰਸੀ ਦਾ ਕਹਿਣਾ ਹੈ ਕਿ ਕੈਨੇਡਾ ਤੋਂ ਆਉਣ ਵਾਲੇ ਸੂਰ ਦੇ ਮੀਟ ਅਤੇ ਹੋਰ ਪੋਰਕ ਪ੍ਰੋਡਕਟਸ ਵਾਸਤੇ ਇੰਸਪੈਕਸ਼ਨ ਦਾ ਪੱਧਰ ਹੋਰ ਵਧਾਇਆ ਜਾ ਰਿਹਾ ਹੈ। ਇਸ ਨਾਲ ਕੈਨੇਡਾ ਦੀ ਪੋਰਕ ਇੰਡਸਟਰੀ 'ਤੇ ਵਧੇਰੇ ਬੁਰਾ ਅਸਰ ਪੈਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਐਗਰੀਕਲਚਰਲ ਮਨਿਸਟਰੀ ਵੱਲੋਂ ਜਾਰੀ ਇਕ ਨੋਟਿਸ ਵਿਚ ਕਿਹਾ ਗਿਆ ਹੈ ਕਿ ਬੀਜਿੰਗ ਦੂਤਘਰ ਨੂੰ ਦੱਸ ਦਿੱਤਾ ਗਿਆ ਹੈ ਕਿ ਕੈਨੇਡਾ ਤੋਂ ਜਾਣ ਵਾਲੇ ਸਾਰੇ ਪੋਰਕ ਮੀਟ ਐਂਡ ਪ੍ਰੋਡਕਟਸ ਦੇ ਸਾਰੇ ਕੰਟੇਨਰ ਚੀਨੀ ਅਧਿਕਾਰੀਆਂ ਵੱਲੋਂ ਖੋਲ੍ਹੇ ਜਾ ਸਕਦੇ ਹਨ ਤੇ ਉੁਨ੍ਹਾਂ ਵਿਚਲੇ ਸਾਮਾਨ ਦੀ 100 ਫ਼ੀਸਦੀ ਜਾਂਚ ਕੀਤੀ ਜਾ ਸਕਦੀ ਹੈ। 

ਇਹ ਇੰਸਪੈਕਸ਼ਨ ਸਿਰਫ਼ ਸੂਰ ਦੇ ਮਾਸ ਤੇ ਪੋਰਕ ਪ੍ਰੋਡਕਟਸ ਵਾਸਤੇ ਹੀ ਹੋਵੇਗੀ। ਹੁੁਆਵੇ ਕੰਪਨੀ ਦੀ ਐਗਜ਼ੈਕਟਿਵ ਮੇਂਗ ਵੈਨਜ਼ਾਉ ਨੂੰ ਕੈਨੇਡਾ ਵਿਚ ਗ੍ਰਿਫਤਾਰ ਕਰ ਲਏ ਜਾਣ ਮਗਰੋਂ ਚੀਨ ਨੇ ਕਈ ਇਸ ਤਰ੍ਹਾਂ ਦੇ ਸਖ਼ਤ ਕਦਮ ਚੁੱਕੇ ਹਨ ਜਿਨ੍ਹਾਂ ਦੇ ਚੱਲਦਿਆਂ ਕੈਨੇਡਾ ਦੇ ਵਪਾਰ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਚੀਨ ਦਾ ਕਹਿਣਾ ਹੈ ਕਿ ਪੋਰਕ ਪ੍ਰੋਡਕਟਸ ਦੀ ਜਾਂਚ ਸਵਾਈਨ-ਫਲੂ ਫੈਲਣ ਦੇ ਡਰ ਤੋਂ ਕੀਤੀ ਜਾ ਰਹੀ ਹੈ।