ਨਵੀਂ ਦਿੱਲੀ , 06 ਜੂਨ ( NRI MEDIA )
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਨੇ ਪਹਿਲਾ ਵੱਡਾ ਤੋਹਫਾ ਦਿੱਤਾ ਹੈ , ਹੁਣ ਆਰਬੀਆਈ ਦੇ ਵਲੋਂ ਇੱਕ ਵਾਰ ਫਿਰ ਰੇਪੋ ਰੇਟ ਵਿੱਚ ਕਟੌਤੀ ਕੀਤੀ ਗਈ ਹੈ , ਆਰਬੀਆਈ ਦੀ ਮੁਦਰਾ ਸਮੀਖਿਆ ਬੈਠਕ ਵਿਚ 0.25 ਫੀਸਦੀ ਕਟੌਤੀ ਕੀਤੀ ਗਈ ਹੈ , ਇਸ ਨਾਲ ਹੁਣ ਨਵਾਂ ਰੇਪੋ ਦਰ 5.75% ਹੋ ਗਈ ਹੈ , ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਇਹ ਪਹਿਲੀ ਮੁਦਰਾ ਸਮੀਖਿਆ ਬੈਠਕ ਵਿੱਚ ਸੀ , ਇਸ ਦਾ ਸਿੱਧਾ ਫਾਇਦਾ ਆਮ ਲੋਕਾਂ ਨੂੰ ਮਿਲੇਗਾ , ਵਿਆਜ ਦਰ ਘੱਟ ਹੋਣ ਦੀ ਹਾਲਤ ਵਿੱਚ ਉਹਨਾਂ ਲੋਕਾਂ ਨੂੰ ਲਾਭ ਮਿਲਦਾ ਹੈ ਜਿਨ੍ਹਾਂ ਦੇ ਘਰ ਜਾਂ ਆਟੋ ਲੋਨ ਦੇ ਈਐਮਆਈ ਚਲਦੇ ਹਨ |
ਆਰਬੀਆਈ ਦੀਆ ਪਿਛਲੀਆਂ ਦੋ ਬੈਠਕਾਂ ਵਿੱਚ ਵੀ ਮੁਦਰਾ ਰੇਪੋ ਦਰ ਵਿੱਚ 0.25 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਹੈ , ਜੂਨ ਵਿੱਚ ਲਗਾਤਾਰ ਤੀਸਰੀ ਵਾਰ ਕੇਂਦਰੀ ਬੈਂਕ ਨੇ ਰੇਪੋ ਦਰ ਘਟਾਈ ਹੈ , ਰਿਜ਼ਰਵ ਬੈਂਕ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਆਰਬੀਆਈ ਗਵਰਨਰ ਦੀ ਨਿਯੁਕਤੀ ਤੋਂ ਬਾਅਦ ਲਗਾਤਾਰ ਦੂਜੀ ਵਾਰ ਰੇਪੋ ਦਰ ਵਿਚ ਕਟੌਤੀ ਹੋਈ ਹੈ ਜ਼ਿਕਰਯੋਗ ਹੈ ਕਿ ਬੀਤੇ ਦਸੰਬਰ ਮਹੀਨੇ ਦੌਰਾਨ ਊਰਜਿਤ ਪਟੇਲ ਦੇ ਅਸਤੀਫੇ ਮਗਰੋਂ ਸ਼ਸ਼ੀਕਾਂਤ ਦਾਸ ਗਵਰਨਰ ਨਿਯੁਕਤ ਕੀਤੇ ਗਏ ਸਨ |
ਇਸ ਦੌਰਾਨ, ਰਿਜ਼ਰਵ ਬੈਂਕ ਨੇ ਜੀਡੀਪੀ ਦਾ ਅਨੁਮਾਨ ਘਟਾ ਦਿੱਤਾ ਹੈ. ਰਿਜ਼ਰਵ ਬੈਂਕ ਦੇ ਮੁਤਾਬਕ ਜੀ.ਡੀ.ਪੀ. ਗਰੋਥ ਦਰ 7 ਫੀਸਦੀ ਦੇ ਵਾਧੇ ਦਾ ਅਨੁਮਾਨ ਹੈ , ਇਸ ਤੋਂ ਪਹਿਲਾਂ ਆਰਬੀਆਈ ਨੇ ਜੀਡੀਪੀ ਵਿਚ ਵਾਧੇ ਲਈ 7.2 ਪ੍ਰਤੀਸ਼ਤ ਦਾ ਅੰਦਾਜ਼ਾ ਲਗਾਇਆ ਸੀ , ਇਸੇ ਤਰਾਂ 2019-20 ਦੇ ਪਹਿਲੇ ਛਿਮਾਹੀ ਵਿੱਚ ਮਹਿੰਗਾਈ ਦਰ 3 ਤੋਂ 3.1 ਪ੍ਰਤੀਸ਼ਤ ਰਹਿਣ ਦੀ ਉਮੀਦ ਹੈ , ਇਸੇ ਸਾਲ ਦੀ ਦੂਜੀ ਛਿਮਾਹੀ ਵਿੱਚ ਇਹ ਅੰਕੜਾ 3.4% -3.7% ਤਕ ਰਹਿ ਸਕਦਾ ਹੈ |