ਲਾਸ ਏਂਜਲਸ ,5 ਜੂਨ,ਰਣਜੀਤ ਕੌਰ (ਐੱਨ ਆਰ ਆਈ ਮੀਡੀਆ)
ਕੋਨ ਏਅਰ ਸਟਾਰ 55 ਸਾਲ਼ਾ ਨਿਕੋਲਸ ਕੇਜ ਨੇ 23 ਮਾਰਚ 2019 ਨੂੰ ਲਾਸ ਵੇਗਸ ਵਿਚ ਐਰਿਕਾ ਕੋਇਕੇ ਨਾਲ ਵਿਆਹ ਕੀਤਾ ਸੀ ਅਤੇ ਵਿਆਹ ਤੋ ਚਾਰ ਦਿਨ ਬਾਅਦ ਹੀ ਇਸਨੂੰ ਖਤਮ ਕਰਨ ਦਾ ਫੈਸਲਾ ਲੈ ਲਿਆ ਸੀ , ਅਖੀਰ ਕੇਜ਼ ਆਪਣੀ 69 ਦਿਨਾਂ ਦੀ ਪਤਨੀ ਤੋ ਅਲਗ ਹੋ ਗਏ ਹਨ |
ਟੀ ਐੱਮ ਜ਼ੇਡ ਡਾਟ ਕੋਮ ਦੁਆਰਾ ਪ੍ਰਾਪਤ ਕੀਤੇ ਗਏ ਕੋਰਟ ਦੇ ਰਿਕਾਰਡ ਅਨੁਸਾਰ ਜੱਜ ਨੇ ਉਨਾਂ ਦੀ ਅਲਗ ਹੋਣ ਨੂੰ ਆਫੀਸ਼ਿਅਲ ਕਰਾਰ ਦੇ ਦਿੱਤਾ ਅਤੇ ਸ਼ੁਕਰਵਾਰ ਨੂੰ ਉਨਾਂ ਨੂੰ ਤਲਾਕ ਵੀ ਗ੍ਰਾਂਟ ਹੋ ਜਾਵੇਗਾ , ਨਿਕ ਨੇ ਦਾਅਵਾਂ ਕੀਤਾ ਕੇ ਓਨਾ ਦਾ ਮਿਲਣਾ ਇਕ ਧੋਖਾ ਸੀ ਕਿਉਂਕਿ ਉਸਦੀ ਪਤਨੀ ਨੇ ਉਸਨੂੰ ਉਸਦੀ ਅਪਰਾਧਕ ਇਤਿਹਾਸ ਅਤੇ ਉਸਦੇ ਦੂਸਰੇ ਆਦਮੀਆ ਦੇ ਨਾਲ ਰਿਸ਼ਤੇ ਬਾਰੇ ਨਹੀਂ ਦਸਿਆ ਸੀ।
ਐਰਿਕਾ ਨੇ ਇਸ ਦਾਅਵੇ ਨੂੰ ਚੈਲੇਂਜ ਕੀਤਾ ਅਤੇ ਸਪਾਉਸ ਸਹਿਯੋਗ ਲਈ ਬੇਨਤੀ ਕੀਤੀ ,ਜ਼ਿਕਰਯੋਗ ਹੈ ਕਿ ਇਹ ਅਭਿਨੇਤਾ ਦਾ ਚੌਥਾ ਅਸਫਲ ਵਿਆਹ ਹੈ , ਇਸ ਤੋ ਪਹਿਲਾ ਨਿਕ ਦਾ ਵਿਆਹ 1995-2001 ਤਕ ਪੈਟ੍ਰਿਕਾ ਅਰਕੁਲੇਟ ਨਾਲ ਹੋਇਆ ਸੀ ਫੇਰ ਉਸਨੇ ਲਿਸਾ ਮੇਰੀ ਨਾਲ 2002 ਵਿਚ ਤਿੰਨ ਮਹੀਨੇ ਲਈ ਵਿਆਹ ਕਰਵਾਇਆ ਅਤੇ ਉਸਨੇ ਐਲਿਸ ਕਿਮ ਜੋਂ ਕਿ ਉਸਦੇ 13 ਸਾਲ਼ਾ ਦੇ ਬੇਟੇ ਦੀ ਮਾਂ ਹੈ ਨੂੰ 2016 ਵਿਚ ਤਲਾਕ ਦੇ ਦਿੱਤਾ ਸੀ।