ਮੀਡਿਆ ਡੈਸਕ: ਭਾਰਤ ਤੇ ਦੱ. ਅਫਰੀਕਾ ਵਿਚਾਲੇ ਵਰਲਡ ਕੱਪ 2019 ਦਾ 8ਵਾਂ ਮੈਚ ਸਾਊਥੰਪਟਨ ਦੇ ਦਿ ਰੋਜ਼ ਬਾਉਲ ਸਟੇਡੀਅਮ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਮੈਚ 'ਚ ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਦੱ. ਅਫਰੀਕਾ ਵਲੋਂ ਸਲਾਮੀ ਬੱਲੇਬਾਜ਼ ਹਾਸ਼ਿਮ ਆਮਲਾ ਤੇ ਡੀ ਕਾਕ ਪਾਰੀ ਸ਼ੁਰੂਆਤ ਕਰਨ ਕ੍ਰਿਜ਼ 'ਤੇ ਆਏ ਪਰ ਉਹ ਟੀਮ ਨੂੰ ਚੰਗੀ ਸ਼ੁਰੂਆਤ ਦੇਣ 'ਚ ਅਸਫਲ ਰਹੇ। ਬੁਮਰਾਹ ਨੇ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਆਸ਼ਿਮ ਆਮਲਾ ਦੇ ਰੂਪ 'ਚ ਆਊਟ ਕਰ ਦਿੱਤਾ। ਆਮਲਾ 6 ਦੌੜਾਂ ਬਣਾ ਕੇ ਬੁਮਰਾਹ ਦੀ ਗੇਂਦ 'ਤੇ ਰੋਹਿਤ ਦੇ ਹੱਥੋਂ ਕੈਚ ਆਊਟ ਹੋ ਗਏ। ਦੂਜਾ ਝਟਕਾ ਡਿਕਾਕ ਵੀ ਬੁਮਰਾਹ ਦਾ 10 ਦੌਡ਼ਾਂ ਦੇ ਨਿਜੀ ਸਕੋਰ 'ਤੇ ਸ਼ਿਕਾਰ ਬਣ ਗਏ।
ਚਾਹਲ ਅਤੇ ਬੁਮਰਾਹ ਨੇ 2-2 ਅਤੇ ਕੁਲਦੀਪ ਨੇ 1 ਵਿਕਟ ਆਪਣੇ ਨਾਮ ਕਰ ਕੇ ਦੱ. ਅਫਰੀਕਾ ਉੱਤੇ ਦਬਾਉ ਬਣਾ ਲਿਆ ਹੈ। 23 ਓਵਰਾਂ ਵਿਚ 89 ਰਨ ਬਣਾ ਕੇ 5 ਵਿਕਟ ਤੇ ਦੱ. ਅਫਰੀਕਾ ਖੇਲ ਰਹੇ ਹਨ।
ਟੀਮਾਂ ਇਸ ਤਰ੍ਹਾਂ ਹਨ—
ਭਾਰਤ: ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਲੋਕੇਸ਼ ਰਾਹੁਲ, ਐਮ ਐੱਸ ਧੋਨੀ, ਕੇਦਾਰ ਜਾਧਵ, ਹਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰਿਤ ਬੁਮਰਾਹ।
ਦੱਖਣੀ ਅਫਰੀਕਾ: ਕੁਇੰਟਨ ਡੀ ਕਾਕ, ਹਾਸ਼ਿਮ ਅਮਲਾ, ਫਾਫ ਡੂ ਪਲੇਸਿਸ (ਕਪਤਾਨ), ਰੇਸੀ ਵੈਨ ਡੇਰਸਨ, ਡੇਵਿਡ ਮਿਲਰ, ਜੌਨ ਪਾਲ ਡੂਮਿਨੀ, ਐਂਡੀਲੇ ਫਹਿਲੁਕਵਾਓ, ਕ੍ਰਿਸ ਮੌਰਿਸ, ਕਾਗਿਸੋ ਰਬਾਡਾ, ਇਮਰਾਨ ਤਾਹਿਰ, ਤਬਰੇਜ ਸ਼ਮਸੀ।
ਹੋਰ ਖਰਬਾਂ ਲਈ ਜੁੜੇ ਰਹੋ United NRI Post ਦੇ ਨਾਲ।