ਆਰਲੈਂਡੋ ਵਿਚ 15 ਜੂਨ ਨੂੰ ਰਸਮੀ ਤੌਰ ਤੇ ਚੋਣ ਮੁਹਿੰਮ ਸ਼ੁਰੂ ਕਰਨਗੇ ਟਰੰਪ

by

ਵਾਸ਼ਿੰਗਟਨ, 03 ਜੂਨ , ਰਣਜੀਤ ਕੌਰ  ( NRI MEDIA )

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੀ 2020 ਦੀਆ ਚੋਣਾਂ ਵਿੱਚ ਮੁੜ ਵਾਪਸੀ ਦੀ ਮੁਹਿੰਮ ਨੂੰ ਫਲੋਰਿਡਾ ਵਿਚ 15 ਜੂਨ ਨੂੰ ਰਸਮੀ ਤੌਰ ਤੇ ਲਾਂਚ ਕਰਨਗੇ , ਉਨਾਂ ਅੱਗੇ ਕਿਹਾ ਕਿ ਹੋ ਸਕਦਾ ਹੈਂ ਕਿ ਇਹ ਸ਼ੁਰੂਆਤ ਵ੍ਹਾਈਟ ਹਾਊਸ ਵਿੱਚ ਅਗਲੇ ਚਾਰ ਸਾਲਾਂ ਲਈ ਮੁਸ਼ਕਿਲ ਬੋਲੀ ਸਾਬਿਤ ਹੋ ਸਕਦੀ ਹੈ , ਇਕ ਟਵੀਟ ਵਿਚ ਟ੍ਰੰਪ ਨੇ ਲਿਖਿਆ ਕਿ, "ਫਲੋਰਿਡਾ, ਆਰਲੈਡੋ ਦੇ  20,000 ਸੀਟ ਵਾਲੇ ਐਮਵੇਂ ਸਟੋਰ ਵਿਚ ਹੋਣ ਵਾਲੀ ਇਸ ਰੈਲੀ ਵਿਚ ਉਨ੍ਹਾਂ ਦੀ ਪਤਨੀ ਮੇਲਾਨਿਆ ਟਰੰਪ ,ਉਪ ਰਾਸ਼ਟਰਪਤੀ ਮਾਇਕ ਪੇਂਸ ਅਤੇ ਉਸਦੀ ਪਤਨੀ ਕੈਰਨ ਸ਼ਾਮਿਲ ਹੋਣਗੇ , ਟਰੰਪ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਰੈਲੀ ਵਿਚ ਸਾਡੇ ਨਾਲ ਜੁੜੋ।


ਟਰੰਪ ਜੋ ਕਿ ਫਲੋਰਿਡਾ ਨੂੰ ਅਪਣਾ ਦੂਸਰਾ ਘਰ ਮੰਨਦੇ ਹਨ ਉਨ੍ਹਾਂ ਨੇ ਇਸ ਸੂਬੇ ਵਿੱਚ 2017 ਵਿਚ ਜਿੱਤ ਪ੍ਰਾਪਤ ਕੀਤੀ ਸੀ ਪਰ ਕੁੱਝ ਸੂਬਿਆਂ ਵਿੱਚ ਉਨ੍ਹਾਂ ਦੀ 2020 ਦੀਆ ਚੋਣਾਂ ਵਿੱਚ ਜਿੱਤ ਨੂੰ ਯਕੀਨੀ ਨਹੀਂ ਬਣਾਉਂਦੀਆਂ ਹਨ ਅਤੇ ਜਿਸ ਕਾਰਨ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਨੂੰ ਦੁਬਾਰਾ ਜਿੱਤਣ ਲਈ ਬਹੁਤ ਸੰਘਰਸ਼ ਕਰਨਾ ਪਵੇਗਾ , ਟ੍ਰੰਪ ਦੇ ਕੈਂਪ ਨੇ ਨਿੱਜੀ ਤੌਰ ਤੇ ਤਿੰਨ ਮੱਧ ਪੱਛਮੀ ਰਾਜਾ ਪੈਨਸਿਲਵੇਨੀਆ, ਮਿਛਿਗਨ ਅਤੇ ਵਿਸਕੋਨਸਿਨ ਬਾਰੇ ਚਿੰਤਾ ਜਤਾਈ ਹੈ ਜਿਨਾ ਤੋ ਉਨ੍ਹਾਂ ਨੂੰ 2016 ਵਿਚ ਵੀ ਬਹੁਤ ਘਟ ਵੋਟਾਂ ਪ੍ਰਾਪਤ ਹੋਈਆਂ ਸਨ।

2017 ਦੇ ਸ਼ੁਰੂ ਤੋਂ ਲੈਕੇ ਹੁਣ ਤਕ ਟ੍ਰੰਪ ਦੇ ਰਾਜ ਵਿੱਚ ਬੇਰੋਜਗਾਰੀ ਘਟੀ ਹੈ ਅਤੇ ਵਿਕਾਸ ਵਿਚ ਵਾਧਾ ਵੀ ਹੋਇਆ ਹੈ ਆਮ ਤੌਰ ਤੇ ਇਹੀ ਜਿਹੀ ਉਤੇਜਕ ਆਰਥਿਕਤਾ ਵਾਲੇ ਰਾਸ਼ਟਰਪਤੀ ਦੁਬਾਰਾ ਚੋਣਾਂ ਲਈ ਪ੍ਰਭਾਵਸ਼ਾਲੀ ਦਾਅਵੇਦਾਰ ਸਾਬਿਤ ਹੋ ਸਕਦੇ ਹਨ , ਪਰ ਟ੍ਰੰਪ ਦੀ ਇਕ ਦਿਸ਼ਾ ਵਿਚ ਚਲ ਰਹੀ ਇਸ ਪ੍ਰੈਜ਼ੀਡੇਂਸੀ ਨੇ ਡੇਮੋਕ੍ਰੇਟਸ ਨੂੰ ਇਹ ਉਮੀਦ ਜਤਾਈ ਹੈ ਕਿ ਉਹਨਾਂ ਵਿਚੋਂ ਕੋਈ ਇੱਕ ਟ੍ਰੰਪ ਨੂੰ ਹਰਾ ਸਕਦੇ ਹਨ |

ਰਿਪਬਲਿਕਨ ਰਣਨੀਤੀ ਬਣਾਉਣ ਵਾਲਿਆਂ ਦੇ ਅਨੁਸਾਰ ਡੇਮੋਕ੍ਰੇਟਿਕ ਜੋਏ ਬੀਡੇਨ ਮੱਧ ਪੱਛਮੀ ਰਾਜਾ ਵਿਚ ਟ੍ਰੰਪ ਲਈ ਮੁਸ਼ਕਿਲ ਖੜੀ ਕਰ ਸਕਦੇ ਹਨ , ਹਾਲ ਹੀ ਵਿਚ ਟ੍ਰੰਪ ਨੇ ਬੀਡੇਨ ਨੂੰ 'ਸਲੀਪੀ ਜੋਏ' ਦਾ ਨਾਮ ਦੇ ਕੇ ਉਨ੍ਹਾਂ ਤੇ ਹਮਲਾ ਕੀਤਾ ਸੀ , ਜ਼ਿਕਰਯੋਗ ਹੈ ਕਿ ਟ੍ਰੰਪ ਨੇ ਪਹਿਲਾ ਹੀ ਆਪਣੀ ਦੁਬਾਰਾ ਚੋਣ ਮੁਹਿੰਮ ਲਈ ਪੈਸੇ ਇਕਠੇ ਕਰਨੇ ਅਤੇ ਰੈਲੀਆ ਕਰਨੀਆਂ ਸ਼ੁਰੂ ਕਰ ਦਿੱਤੀਆ ਹਨ।