ਪਟਿਆਲਾ : ਪਟਿਆਲਾ ਦੇਵੀਗੜ੍ਹ ਰੋਡ ਤੇ ਪੈਂਦੀਆ ਜੋੜੀਆਂ ਸੜਕਾਂ ਵਿਖੇ ਤੜਕਸਾਰ ਪੀਆਰਟੀਸੀ ਬੱਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ ਜਿਸ ਦੌਰਾਨ ਦੋਵੇਂ ਮੋਟਰਸਾਈਕਲ ਚਾਲਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਗੁਰਪ੍ਰੀਤ ਸਿੰਘ 23 ਵਾਸੀ ਸਵਾਈ ਸਿੰਘ ਵਾਲਾ ਅਤੇ ਸ਼ਮਸ਼ੇਰ ਸਿੰਘ 20 ਵਾਸੀ ਕਿੱਕਲੀ ਵਾਲ ਅੱਜ ਦੇ ਵਜੋਂ ਹੋਈ ਹੈ। ਇਸ ਮੌਕੇ ਰਾਹਗੀਰਾਂ ਵੱਲੋਂ ਬੱਸ ਚਾਲਕ ਨੂੰ ਤੁਰੰਤ ਕਾਬੂ ਕਰ ਕੇ ਥਾਣਾ ਸਨੌਰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਦੇ ਦੋਸਤ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਨਿੱਜੀ ਕੰਪਨੀ ਵਿਚ ਮਕੈਨਿਕ ਦਾ ਕੰਮ ਕਰਦੇ ਹਨ। ਅੱਜ ਸਵੇਰੇ ਜਗਦੀਪ ਅਤੇ ਸ਼ਮਸ਼ੇਰ ਦੋਵੇਂ ਪਿੰਡ ਤੋਂ ਇਕੱਠੇ ਕੰਮ 'ਤੇ ਜਾ ਰਹੇ ਸਨ ਜਦੋਂ ਹੀ ਇਹ ਜੋੜੀਆਂ ਸੜਕਾਂ 'ਤੇ ਪੁੱਜੇ ਤਾਂ ਮੂਹਰੇ ਜਾ ਰਹੇ ਇਕ ਵਾਹਨ ਕਾਰਨ ਉਹ ਉਸ ਨੂੰ ਓਵਰਟੇਕ ਕਰਨ ਲੱਗੇ।
ਇਸੇ ਦੌਰਾਨ ਸਾਹਮਣਿਓਂ ਆ ਰਹੀ ਬੱਸ ਵਿਚਕਾਰ ਟੱਕਰ ਹੋ ਗਈ। ਇਸ ਦੌਰਾਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮੌਕੇ ਸੂਚਨਾ ਮਿਲਣ ਤੋ ਬਾਅਦ ਪੁੱਜੀ ਪੁਲਿਸ ਨੇ ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।