ਮੀਡਿਆ ਡੈਸਕ: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਹੁਤ ਵੱਡਾ ਨਾਮ ਹੈ 'ਦੇਸੀ ਕਰਿਊ'। ਗੋਲਡੀ ਤੇ ਸੱਤੇ ਦੀ ਜੋੜੀ ਨੇ ਮਿਊਜ਼ਿਕ-ਗਾਇਕੀ 'ਚ ਸ਼ੌਹਰਤ ਖੱਟ ਚੁੱਕੇ ਹਨ। ਸੰਗੀਤ ਜਗਤ 'ਚ ਪ੍ਰਸਿੱਧੀ ਖੱਟਣ ਤੋਂ ਬਾਅਦ ਗੋਲਡੀ ਅਦਾਕਾਰੀ 'ਚ ਵੀ ਹੱਥ ਅਜ਼ਮਾਉਣ ਜਾ ਰਿਹਾ ਹੈ। ਦਰਅਸਲ ਹਾਲ ਹੀ 'ਚ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗੋਲਡੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। 'ਜਿੰਦੇ ਮੇਰੀਏ' ਨਾਲ ਗੋਲਡੀ ਆਪਣਾ ਐਕਟਿੰਗ ਡੈਬਿਊ ਕਰਨ ਜਾ ਰਹੇ ਹਨ। ਪਰਮੀਸ਼ ਵਰਮਾ ਨੇ ਤਸਵੀਰ ਸ਼ੇਅਰ ਕਰਦਿਆ ਕੈਪਸ਼ਨ 'ਚ ਲਿਖਿਆ, '#GoldyDesiCrew making his acting Debut through #JindeMeriye. Real Life BestFriend now REEL Life BestFriend. Best of luck in your Acting journey bro I always knew you’ll be Great at this. So glad I could bring you on-board'।
ਦੱਸਣਯੋਗ ਹੈ ਕਿ ਗੋਲਡੀ 'ਗੁਲਾਬ', 'ਦੱਸੀ ਨਾ ਮੇਰੇ ਬਾਰੇ', 'ਨੋਟ ਮੁਕਾਬਲਾ', 'ਤੇਰੀ ਯਾਦ', 'ਜੇਠਾ ਪੁੱਤ' ਵਰਗੇ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਹਾਲਾਂਕਿ ਗੋਲਡੀ ਪਰਮੀਸ਼ ਵਰਮਾ ਨਾਲ ਵੀ ਕਈ ਵੀਡੀਓਜ਼ 'ਚ ਨਜ਼ਰ ਆ ਚੁੱਕਾ ਹੈ। ਇਸ ਫਿਲਮ ਦਾ ਨਿਰਦੇਸ਼ਨ ਪੰਕਜ ਬੱਤਰਾ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਫਿਲਮ ਨੂੰ ਪੰਕਜ ਬੱਤਰਾ ਅਤੇ ਓਮਜੀ ਗਰੁੱਪ ਪ੍ਰੋਡਿਊਸ ਕਰ ਰਿਹਾ ਹੈ। 'ਜਿੰਦੇ ਮੇਰੀਏ' ਇਸੇ ਸਾਲ 25 ਅਕਤੂਬਰ ਦਿਵਾਲੀ ਦੇ ਮੌਕੇ ਰਿਲੀਜ਼ ਹੋਣ ਜਾ ਰਹੀ ਹੈ।