ਤਕਨੀਕੀ ਖਰਾਬੀ ਕਾਰਨ FACEBOOK ਅਤੇ INSTAGRAM ਯੂਜ਼ਰਸ ਨੂੰ ਆਈ ਪਰੇਸ਼ਾਨੀ

by mediateam

13 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਫੇਸਬੁੱਕ ਦੇ ਯੂਜ਼ਰਸ ਨੂੰ ਇੱਕ ਵੱਡਾ ਝੱਟਕਾ ਲੱਗਾ ਹੈ | ਹੁਣੇ ਹੁਣੇ ਖਬਰ ਆਈ ਹੈ ਕਿ ਫੇਸਬੁੱਕ 'ਚ ਤਕਨੀਕੀ ਖਰਾਬੀ ਕਾਰਨ ਫੇਸਬੁੱਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ | ਇਸ ਦੇ ਕਾਰਨ ਕਈ ਯੂਜ਼ਰਸ ਨੂੰ ਆਪਣੇ ਅਕਾਊਂਟ 'ਚ ਪੋਸਟ ਕਰਨ 'ਚ ਪ੍ਰੇਸ਼ਾਨੀ ਆ ਰਹੀ ਹੈ |


ਦੱਸ ਦਈਏ ਕਿ ਫੇਸਬੁੱਕ ਨੇ ਫਿਲਹਾਲ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਉਥੇ ਹੀ ਫੇਸਬੁੱਕ ਦਾ ਸਰਵਰ ਡਾਊਨ ਹੋਣ ਕਾਰਨ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸ ਦਈਏ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਆਪਸੀ ਕੰਮ ਕਰਦਿਆਂ ਹਨ ਜਿੱਥੇ ਯੂਜ਼ਰਸ ਆਪਣੀ ਅਕਾਊਂਟ ਦੀਆਂ ਪੋਸਟਾਂ ਨੂੰ ਡਾਇਰੈਕਟ ਇੰਸਟਾਗ੍ਰਾਮ ਉੱਤੇ ਸ਼ੇਅਰ ਕਰ ਦਿੰਦੇ ਹਨ |