ਮੀਡਿਆ ਡੈਸਕ - ਕਈ ਦਿਨਾਂ ਤੋਂ ਬੇਸਬਰੀ ਨਾਲ ਸਿੰਗਾ ਦਾ ਉਡੀਕਿਆ ਜਾ ਰਿਹਾ ਗੀਤ 'ਫੋਟੋ' ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਹਮੇਸ਼ਾ ਹੀ ਚੱਕਵੀਂ ਬੀਟ ਵਾਲੇ ਪੇਸ਼ ਕਰਨ ਵਾਲਾ ਸਿੰਗਾ ਇਸ ਵਾਰ ਰੋਮਾਂਟਿਕ ਗੀਤ ਨਾਲ ਦਰਸ਼ਕਾਂ ਦੀ ਕਚਿਹਰੀ 'ਚ ਆਏ ਹਨ। 'ਫੋਟੋ' ਗੀਤ ਦੇ ਬੋਲ ਖੁਦ ਸਿੰਗਾ ਵਲੋਂ ਸ਼ਿੰਗਾਰੇ ਗਏ ਹਨ, ਜਿਸ 'ਚ ਉਨ੍ਹਾਂ ਨੇ ਪਿਆਰ ਦੇ ਜਜ਼ਬਾਤਾਂ ਨੂੰ ਸ਼ਬਦਾਂ 'ਚ ਪਰੋ ਕੇ ਸੁਰਾਂ ਨਾਲ ਪੇਸ਼ ਕੀਤਾ ਹੈ। ਇਸ ਗੀਤ 'ਚ ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਦੇ ਮਨ ਦੀਆਂ ਭਾਵਨਾਵਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। 'ਫੋਟੋ' ਗੀਤ ਨੂੰ ਮਿਊਜ਼ਿਕ ਐਲਡੀ ਫਾਜ਼ਿਲਕਾ ਨੇ ਦਿੱਤਾ ਹੈ, ਜਿਸ ਨੂੰ ਸਪੀਡ ਰਿਕਾਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਸਿੰਗਾ ਨਾਲ ਪੰਜਾਬੀ ਮਾਡਲ ਨਿੱਕੀ ਕੌਰ ਨੇ ਅਦਾਕਾਰੀ 'ਚ ਸਾਥ ਦਿੱਤਾ ਹੈ। ਸਿੰਗਾ ਦੇ ਇਸ ਗੀਤ ਨੂੰ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਕਈ ਸੁਪਰਹਿੱਟ ਗੀਤ ਦੇਣ ਵਾਲੇ ਸਿੰਗਾ ਜਲਦ ਹੀ ਪੰਜਾਬੀ ਫਿਲਮੀ ਇੰਡਸਟਰੀ 'ਚ 'ਜੋਰਾ-ਦੂਜਾ ਅਧਿਆਇ' ਫਿਲਮ ਨਾਲ ਕਦਮ ਰੱਖਣ ਜਾ ਰਹੇ ਹਨ।