PM ਮੋਦੀ ਦੇ ਸਹੁੰ ਚੁੱਕਣ ਦੌਰਾਨ BJP ਦੀ ਵੈੱਬਸਾਈਟ ਹੋਈ ਹੈਕ

by

ਨਵੀ ਦਿੱਲੀ (ਵਿਕਰਮ ਸਹਿਜਪਾਲ) : ਇਕ ਵਾਰ ਫਿਰ ਕੇਂਦਰ 'ਚ ਐੱਨ.ਡੀ.ਏ. ਦੀ ਸਰਕਾਰ ਬਣ ਗਈ ਹੈ। ਵੀਰਵਾਰ ਨੂੰ ਨਰਿੰਦਰ ਮੋਦੀ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰਪਤੀ ਭਵਨ 'ਚ ਸਹੁੰ ਚੁੱਕ ਸਮਾਗਮ ਆਯੋਜਨ ਕੀਤਾ ਗਿਆ। ਇਕ ਪਾਸੇ ਪੀ.ਐੱਮ. ਮੋਦੀ ਸਹੁੰ ਚੁੱਕ ਸਮਾਗਮ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਬੀ.ਜੇ.ਪੀ. ਦੀ ਵੈੱਬਸਾਈਟ ਹੈਕ ਕਰ ਲਈ ਗਈ ਹੈ।


ਇਸ ਨੂੰ ਹੈਕ ਕਰਕੇ ਪੂਰਾ ਮੈਨਿਊ ਬਦਲ ਦਿੱਤਾ ਗਿਆ ਹੈ। ਮੈਨਿਊ 'ਚ ਹਰ ਜਗ੍ਹਾ ਬੀਫ ਲਿਖ ਦਿੱਤਾ ਗਿਆ ਹੈ।। ਹੈਕ ਕਰਨ ਤੋਂ ਬਾਅਦ ਵੈੱਬਸਾਈਟ 'ਤੇ ਮੌਜੂਦ ਕਈ ਟਾਈਟਲ ਬਦਲ ਕਰ ਉੱਥੇ 'ਬੀਫ ਪਾਰਟੀ' ਲਿਖ ਦਿੱਤਾ ਗਿਆ। ਵੈੱਬਸਾਈਟ 'ਤੇ ਬੀਫ ਦੀ ਫੋਟੋ ਲੱਗਾ ਦਿੱਤੀ ਗਈ। 'Shadow_V1P3R' ਨੇ ਬੀ.ਜੇ.ਪੀ. ਦੀ ਵੈੱਬਸਾਈਟ ਨੂੰ ਹਕ ਕਰ ਹੈਰਾਨੀ ਜਨਕ ਤਸਵੀਰਾਂ ਪੋਸਟ ਕਰ ਦਿੱਤੀਆਂ ਗਈਆਂ। ਬੀ.ਜੇ.ਪੀ. ਵੱਲੋਂ ਇਸ ਦੇ ਬਾਰੇ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਹੈ।