ਗੱਲ ਉਨ੍ਹੀ ਨਹੀਂ ਸੀ ਜਿੰਨ੍ਹੀ ਬਣਾ ਦਿੱਤੀ ਗਈ ਹੈ : ਗੁਰਨਾਮ ਭੁੱਲਰ

by

ਚੰਡੀਗੜ੍ਹ (ਵਿਕਰਮ ਸਹਿਜਪਾਲ) : ਗਾਇਕਾਂ ਦੇ ਨਾਲ ਲਾਇਵ ਸ਼ੋਅ ਦੇ ਵਿੱਚ ਵਿਵਾਦ ਹੁੰਦੇ ਹੀ ਰਹਿੰਦੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਦਾ, ਕੁਝ ਦਿਨ ਪਹਿਲਾਂ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ 'ਚ ਕੁਝ ਲੋਕ ਉਨ੍ਹਾਂ ਨੂੰ ਗਾਲਾਂ ਕੱਢ ਰਹੇ ਸਨ ਅਤੇ ਉਨ੍ਹਾਂ ਦੀ ਸੁਰੱਖਿਆ ਟੀਮ ਉਨ੍ਹਾਂ ਨੂੰ ਕਾਰ ਤੱਕ ਲੈ ਕੇ ਜਾ ਰਹੀ ਸੀ। 

ਇਸ ਵੀਡੀਓ 'ਤੇ ਗੁਰਨਾਮ ਭੁੱਲਰ ਨੇ ਇਕ ਨਿਜ਼ੀ ਇੰਟਰਵਿਊ 'ਚ ਕਿਹਾ "ਗੱਲ ਉਨ੍ਹੀ ਸੀ ਨਹੀਂ ਜਿੰਨ੍ਹੀ ਇੰਟਰਨੈਟ 'ਤੇ ਵਾਇਰਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇਕ ਫ਼ੇਕ ਨਿਊਜ਼ ਹੈ। ਮੇਰਾ ਸ਼ੋਅ ਖ਼ਤਮ ਹੋ ਗਿਆ ਸੀ। ਉਸ ਵੇਲੇ ਮੁੰਡੇ ਆਪਸ ਵਿੱਚ ਲੜ ਪਏ। ਮੇਰੀ ਸੁਰੱਖਿਆ ਟੀਮ ਨੇ ਉਸ ਵੇਲੇ ਮੈਨੂੰ ਕਾਰ 'ਚ ਜਾਣ ਨੂੰ ਕਹਿ ਦਿੱਤਾ। "