ਕਪੂਰਥਲਾ (ਇੰਦਰਜੀਤ ਸਿੰਘ ਚਾਹਲ) ਸਵ : ਅਮਰਜੀਤ ਸਿੰਘ ਬਾਊ ਵਿਰਕ ਦੀ ਯਾਦ 'ਚ 23 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਏ ਜਾ ਰਹੇ ਦੂਸਰੇ ਗੋਲਡ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਖੇਡ ਪ੍ਰਮੋਟਰ ਮੱਖਣ ਧਾਲੀਵਾਲ ਯੂ.ਐਸ.ਏ. ਨੇ ਕੀਤਾ | ਅੱਜ ਗੁਰੂ ਨਾਨਕ ਸਟੇਡੀਅਮ ਵਿਖੇ ਵਿਦੇਸ਼ਾਂ ਤੋਂ ਪਹੁੰਚੇ ਖੇਡ ਪ੍ਰਮੋਟਰਾਂ ਨਾਲ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ 23 ਦੇ ਟੂਰਨਾਮੈਂਟ ਮੌਕੇ ਚੋਟੀ ਦੀਆਂ 6 ਟੀਮਾਂ ਭਾਗ ਲੈਣਗੀਆਂ |
ਜੇਤੂ ਟੀਮ ਨੂੰ ਦੋ ਲੱਖ ਤੇ ਉਪ ਜੇਤੂ ਟੀਮ ਨੂੰ ਡੇਢ ਲੱਖ ਰੁਪਏ ਤੇ ਨਕਦ ਇਨਾਮ ਦਿੱਤੇ ਜਾਣਗੇ ਤੇ ਦਰਸ਼ਕਾਂ ਨੂੰ ਲੱਕੀ ਡਰਾਅ ਰਾਹੀਂ 6 ਮੋਟਰਸਾਈਕਲ ਤੇ 1 ਫੋਰਡ ਟਰੈਕਟਰ ਦਿੱਤਾ ਜਾਵੇਗਾ | ਮੱਖਣ ਧਾਲੀਵਾਲ ਨੇ ਦੱਸਿਆ ਕਿ ਟੂਰਨਾਮੈਂਟ ਦੀ ਸਫ਼ਲਤਾ ਲਈ ਬਿੱਕਰ ਸਿੰਘ ਕੈਨੇਡਾ, ਹਰਵਿੰਦਰ ਸਿੰਘ ਲੱਡੂ, ਬੰਤ ਨਿੱਝਰ, ਕੁਲਵੰਤ ਧਾਮੀ, ਦਲਜੀਤ ਸਿੰਘ ਨਾਰਵੇ, ਮੁਖ਼ਤਿਆਰ ਸਿੰਘ ਨਾਰਵੇ, ਗੌਰਵ ਅਬਰੋਲ, ਅਨੋਖੀ ਮਾਸਕੋ, ਜਿੰਦੂ ਮਾਸਕੋ, ਨਛੱਤਰ ਸਿੰਘ, ਅਵਤਾਰ ਸਿੰਘ ਥਿੰਦ, ਪਰਵਿੰਦਰ ਸਿੰਘ ਆਰਕੀਟੈਕਟ, ਪਾਲੀ ਭਦਾਸ, ਪਿੰਕਾ ਧਾਲੀਵਾਲ, ਮਦਨ ਗੋਪਾਲ, ਦਲਜੀਤ ਸਿੰਘ ਦੁੱਲੋਵਾਲ, ਬਾਬਾ ਜੋਹਨ ਸਿੰਘ ਗਿੱਲ, ਤੀਰਥ ਗਾਖਲ, ਲੱਖਾ ਗਾਜੀਪੁਰ, ਕੁਲਵੰਤ ਧਾਮੀ ਆਦਿ ਵਿਸ਼ੇਸ਼ ਸਹਿਯੋਗ ਦੇ ਰਹੇ ਹਨ |