ਓਟਾਵਾ, 29 ਮਈ , ਰਣਜੀਤ ਕੌਰ ( NRI MEDIA )
ਇਕ ਅੰਦਰੂਨੀ ਰਿਪੋਰਟ ਦੇ ਮੁਤਾਬਕ ਕੈਨੇਡੀਅਨ ਹਥਿਆਰਬੰਦ ਫੌਜ ਦੇ ਮੈਂਬਰ 2013 ਤੋ ਹੁਣ ਤਕ ਨਸਲਵਾਦੀ ਸਮੂਹਾਂ ਨਾਲ ਜੁੜੇ ਹੋਏ ਹਨ ਜੋ ਕਿ ਆਰਮੀ ਦੇ ਚਰਿੱਤਰ ਨੂੰ ਵਿਗਾੜ ਰਹੀ ਹੈ ,ਮਿਲਿਟ੍ਰੀ ਪੁਲਿਸ ਕ੍ਰਿਮਿਨਲ ਇੰਟੈਲੀਜੇਂਸ ਸੈਕਸ਼ਨ ਦੀ ਰਿਪੋਰਟ ਅਨੁਸਾਰ ਹਥਿਆਰਬੰਦ ਫੌਜਾ ਅਤੇ ਰਿਜ਼ਰਵ ਦੇ 16 ਮੈਂਬਰ ਇਨਾ ਨਫ਼ਰਤ ਸਮੂਹਾਂ ਨਾਲ ਜੁੜੇ ਹੋਏ ਸਨ।ਇਹ ਗਰੁੱਪ ਹਨ - ਪਰਾ ਉਡ ਬੋਏਸ, ਐਟਮਵੈਫਨ ਦੀਵਿਜ਼ਨ, ਲ ਮੇਓਟੇ,ਹੈਮਰਸਕਿਨ ਨੇਸ਼ਨ,3%, ਅਤੇ ਸੋਲਜਰ ਆਫ ਐਡਿਨ।
ਨਵੰਬਰ 29,2018 ਦੇ ਦਸਤਾਵੇਜ਼ ਦੇ ਮੁਤਾਬਕ ਇਹ ਸਾਰੇ ਗਰੁੱਪ ਇਸਲਾਮ ਵਿਰੋਧੀ ਜਾਂ ਗੋਰਿਆਂ ਦੀ ਸਰਬਉਚਤਾ ਨੂੰ ਦਰਸਾਉਂਦੇ ਹਨ , ਮਿਲਿਟ੍ਰੀ ਨੇ ਇਹਨਾਂ ਮੈਂਬਰਾ ਦੇ ਖਿਲਾਫ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੋਂ ਕਿ ਜਨਤਕ ਤੌਰ ਤੇ ਇਹਨਾ ਨਸਲਵਾਦੀ ਸਮੂਹਾਂ ਨਾਲ ਜੁੜੇ ਹੋਏ ਹਨ , ਮਿਲਿਟ੍ਰੀ ਪੁਲਸ ਇੰਟੈਲੀਜੈਂਸ ਸੈਕਸ਼ਨ ਇਸ ਸਮੱਸਿਆ ਨਾਲ ਸੰਬੰਧਿਤ ਸਾਰੀ ਜਾਣਕਾਰੀ ਅਤੇ ਨਤੀਜੇ 'ਕੈਨੇਡੀਅਨ ਹਥਿਆਰਬੰਦ ਫੌਜਾ ਵਿਚ ਵਾਇਟ ਸਰਬਉਚਤਾ,ਨਫ਼ਰਤ ਸਮੂਹ ਅਤੇ ਜਾਤੀਵਾਦੀ' ਨਾਮ ਦੀ ਰਿਪੋਰਟ ਵਿਚ ਦਰਜ ਕੀਤੇ ਸੀ।ਇਸ ਦੇ ਮੁਤਾਬਕ ਬਹੁਤ ਸਾਰੇ ਜਾਤੀਵਾਦੀ ਸਮੂਹ ਅਰਧ ਸੈਨਿਕ ਬਲਾਂ ਵਾਲੇ ਅਨ ਜੋਂ ਕਿ ਹਥਿਆਰਾਂ ਦੀ ਟ੍ਰੇਨਿੰਗ ਅਤੇ ਦੂਜੇ ਅਭਿਆਸ ਵੀ ਕਰਵਾਉਂਦੇ ਸਨ , ਇਸ ਰਿਪੋਰਟ ਦੇ ਅਨੁਸਾਰ ਹਥਿਆਰਬੰਦ ਫੌਜ ਦੇ 16 ਮੈਂਬਰ ਨਫ਼ਰਤ ਸਮੂਹਾਂ ਨਾਲ ਜੁੜੇ ਸਨ ਅਤੇ 37 ਮੈਂਬਰ 2013 ਅਤੇ 2018ਦੇ ਵਿਚਕਾਰ ਕਰਵਾਏ ਗਏ ਜਾਤੀਵਾਦੀ ਅਤੇ ਨਫ਼ਰਤ ਨੂੰ ਪ੍ਰੋਤਸਾਹਿਤ ਕਰਨ ਵਾਲੇ ਪ੍ਰੋਗਰਾਮ ਵਿਚ ਸ਼ਾਮਿਲ ਸਨ।ਜੋਂ ਕਿ ਮਿਲਿਟ੍ਰੀ ਜਨਤਾ ਦਾ ਸਿਰਫ 0.1% ਹੀ ਦਰਸਾਉਂਦਾ ਹੈ ਅਤੇ ਇਸ ਦੇ ਨਤੀਜੇ ਵਿਚ ਇਹ ਨਿਕਲਿਆ ਕਿ ਇਹ ਬਹੁਤ ਘਟ ਗਿਣਤੀ ਹੈ ਅਤੇ ਇਸ ਨਾਲ ਸੀ ਏ ਐਫ ਅਤੇ ਡੀ ਐੱਨ ਡੀ ਨੂੰ ਕੋਈ ਖਤਰਾ ਨਹੀਂ ਹੈ।
ਕੈਨੇਡੀਅਨ ਐਂਟੀ ਹੇਟ ਨੈੱਟਵਰਕ ਦੇ ਚੇਅਰਮੈਨ ਬਰਨੀ ਫਰਬਰ ਨੇ ਕਿਹਾ ਕਿ ਉਹ ਪ੍ਰੇਸ਼ਾਨ ਸੀ ਕਿ ਆਰਮੀ ਇਸ ਗਿਣਤੀ ਨੂੰ ਸੰਕੇਤ ਦੀ ਤਰਾ ਨਹੀਂ ਲੈ ਰਹੀ ਹੈ , ਉਨ੍ਹਾਂ ਨੇ ਕਿਹਾ ਕਿ ਨਫ਼ਰਤ ਸਮੂਹ ਆਪਣੇ ਸਾਥੀਆ ਨੂੰ ਮਿਲਿਟ੍ਰੀ ਵਿਚ ਜਾਣ ਲਈ ਪ੍ਰੋਤਸਾਹਿਤ ਕਰਦੇ ਹਨ ਤਾਂ ਕਿ ਉਹ ਟ੍ਰੇਨਿੰਗ ਲੈ ਸਕਣ ਅਤੇ ਇਹਨਾਂ ਸਮੂਹਾਂ ਨਾਲ ਜੁੜੇ ਮੈਂਬਰਾ ਨੂੰ ਮਿਲਿਟ੍ਰੀ ਵਿਚ ਰੱਖਣਾ ਖਤਰਾ ਹੋ ਸਕਦਾ ਹੈ ,ਮਿਲਿਟ੍ਰੀ ਦੇ ਇੱਕ ਬੁਲਾਰੇ ਜੇਸਿਕਾ ਲੇਮਿਰਾਂਡੇ ਨੇ ਕਿਹਾ ਕਿ ਪੱਖਪਾਤੀ ਵਿਹਾਰ ਦੇ ਕਿਸੇ ਵੀ ਮਾਮਲੇ ਦੀ ਕਾਰਵਾਈ ਕਰਨੀ ਜਾ ਰਿਪੋਰਟ ਕਰਨੀ ਹਰ ਇਕ ਸੀ ਏਐਫ ਦੇ ਮੈਂਬਰ ਦੀ ਜਿੰਮੇਦਾਰੀ ਹੈ , ਉਨ੍ਹਾਂ ਨੇ ਅੱਗੇ ਕਿਹਾ ਕਿ ਜਮਾ ਕਰਵਾਈ ਗਈ ਕਿਸੇ ਵੀ ਸ਼ਿਕਾਇਤ ਤੇ ਤੁਰੰਤ ਸਮੀਖਿਆ ਕੀਤੀ ਜਾਵੇਗੀ , ਨਤੀਜਾ ਕਾਉਂਸਲਿੰਗ, ਰਿਕਾਰਡਿਡ ਕਾਰਵਾਈ ਜਾਂ ਰੈਂਕ ਦੇ ਘਟਾਏ ਜਾਣ ਦੀ ਸੰਭਾਵਨਾ,ਫੌਜ ਤੋ ਰਿਹਾ ਜਾ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਦੋਸ਼ ਹੋ ਸਕਦੇ ਹਨ।