ਗੋਲਾਬਾਰੀ ਦੇ ਮਾਮਲੇ ‘ਚ ਸਰੀ ‘ਚ ਇੱਕ ਪੰਜਾਬੀ ਗਿਰਫ਼ਤਾਰ, ਕਤਲ ਸਮੇਤ ਲੱਗੇ 6 ਦੋਸ਼

by mediateam

12 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡਿਸਕ (ਸਿਮਰਨ ਕੌਰ) : ਸਰੀ 'ਚ 9 ਜਨਵਰੀ ਨੂੰ ਦੇਰ ਰਾਤ 11:15 ਵਜੇ ਪ੍ਰਿੰਸ ਚਾਰਲਸ ਬੁਲੇਵਾਰਡ ਦੇ 9500 ਬਲਾਕ ਵਿਖੇ ਸਥਿਤ ਟਾਊਨ ਹਾਊਸ ਕੰਪਲੈਕਸ ਵਿਚ ਗੋਲੀ ਚੱਲੀ ਸੀ। ਇਸ ਮਾਮਲੇ ‘ਚ ਆਰ.ਸੀ.ਐੱਮ.ਪੀ. ਨੇ ਪੰਜਾਬੀ ਮੂਲ ਦੇ 32 ਸਾਲ ਦੇ ਰਜਿੰਦਰ ਸੰਧੂ ਖਿਲਾਫ ਮਾਮਲਾ ਦਰਜ ਕਰ 6 ਹੋਰ ਦੋਸ਼ ਦਰਜ ਕੀਤੇ ਹਨ | ਜਾਣਕਾਰੀ ਮੁਤਾਬਕ ਵਾਰਦਾਤ ਵਾਲੀ ਥਾਂ ‘ਤੇ ਗੋਲੀ ਚੱਲਣ ਤੋਂ ਇਲਾਵਾ ਗੱਡੀਆਂ ਦੀ ਟੱਕਰ ਦੇ ਸੁਰਾਗ ਵੀ ਮਿਲੇ |


ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਕ ਹਲਕੇ ਰੰਗ ਦੀ ਜੀਪ ਰੈਂਗਲਰ ਨੇ ਟੋਯੋਟਾ ਸੀਏਨਾ ਨੂੰ ਟੱਕਰ ਮਾਰ ਦਿੱਤੀ ਤੇ ਫਿਰ ਜੀਪ ਚਲਾ ਰਹੇ ਵਿਅਕਤੀ ਨੇ ਟੋਯੋਟਾ ਦੇ ਡਰਾਈਵਰ ‘ਤੇ ਗੋਲੀ ਚਲਾ ਦਿੱਤੀ | ਇਸ ਮਗਰੋ ਦੋਵੇਂ ਗੱਡੀਆਂ ਵਾਰਦਾਤ ਵਾਲੀ ਥਾਂ ‘ਤੋਂ ਰਵਾਨਾ ਹੋ ਗਈਆਂ ਅਤੇ ਟੋਯੋਟਾ ਵਿਚ ਸਵਾਰ 17 ਸਾਲ ਦੇ ਸ਼ਖਸ ਨੂੰ ਸਰੀ ਮੈਮੋਰੀਅਲ ‘ਚ ਦਾਖਲ ਕਰਵਾਏ ਜਾਣ ਦੀ ਰਿਪੋਰਟ ਮਿਲੀ | ਗੋਲੀਬਾਰੀ ਤੋਂ ਕੁਝ ਸਮੇਂ ਬਾਅਦ ਹੀ ਮੈਟਰੋ ਵੈਨਕੂਵਰ ਟ੍ਰਾਂਜਿਟ ਪੁਲਸ ਨੇ ਸ਼ੱਕੀ ਗੱਡੀ ਦਾ ਪਤਾ ਲਗਾਉਂਦਿਆ ਇਸ ਦੇ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ |

ਸਰੀ ਆਰ.ਸੀ.ਐੱਮ.ਪੀ. ਵੱਲੋਂ ਕੀਤੀ ਗਈ ਪੜਤਾਲ ਦੇ ਆਧਾਰ ‘ਤੇ ਰਜਿੰਦਰ ਸੰਧੂ ਵਿਰੁੱਧ ਇਰਾਦਾ ਕਤਲ, ਗੋਲੀ ਚਲਾਉਣ, ਪਾਬੰਦੀਸ਼ੂਦਾ ਹਥਿਆਰ ਰੱਖਣ, ਅਸਲ ਸਮੇਤ ਹਥਿਆਰ ਰੱਖਣ ਅਤੇ ਅਣਅਧਿਕਾਰਤ ਤੌਰ ‘ਤੇ ਗੱਡੀ ‘ਚ ਹਥਿਆਰ ਰੱਖਣ ਦੇ ਦੋਸ਼ ਦਰਜ ਕੀਤੇ ਗਏ | ਪੁਲਸ ਮੁਤਾਬਕ ਇਹ ਵਾਰਦਾਤ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਸੀ ਪਰ ਇਸ ਦਾ ਗੈਂਗਵਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਰਜਿੰਦਰ ਫਿਲਹਾਲ ਪੁਲਸ ਦੀ ਹਿਰਾਸਤ ‘ਚ ਹੈ |