ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਅਦਾਕਾਰਾ ਤੇ ਮਾਡਲ ਬਰੂਨਾ ਅਬਦੁੱਲਾ ਜਲਦ ਮਾਂ ਬਣਨ ਵਾਲੀ ਹੈ। ਇਸ ਗੱਲ ਦਾ ਖੁਲਾਸਾ ਉਸ ਨੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਕੀਤਾ। ਦੱਸ ਦਈਏ ਕਿ ਬਰੂਨਾ ਅਬਦੁੱਲਾ ਵਿਆਹ ਤੋਂ ਪਹਿਲਾਂ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਬ੍ਰਿਟਿਸ਼ ਪ੍ਰੇਮੀ Allan Fraser ਨਾਲ ਮੰਗਣੀ ਕੀਤੀ ਸੀ। ਉਸ ਨੇ ਕਿਹਾ ਕਿ ਵਿਆਹ ਸਿਰਫ ਕਾਗਜ਼ ਦਾ ਇਕ ਟੁਕੜਾ ਹੈ, ਜੋ ਦੋ ਲੋਕਾਂ ਨੂੰ ਤੋੜ ਨਹੀਂ ਸਕਦਾ।
ਕੁਝ ਲੋਕ ਵਿਆਹ ਤੋਂ ਬਾਅਦ ਵੀ ਇਕ-ਦੂਜੇ ਨਾਲ ਖੁਸ਼ ਨਹੀਂ ਹੁੰਦੇ ਤੇ ਇਸੇ ਵਿਆਹ ਕਰਕੇ ਇਕ-ਦੂਜੇ ਨੂੰ ਧੋਖਾ ਦਿੰਦੇ ਹਨ। ਬਰੂਨਾ ਨੇ ਦੱਸਿਆ ਕਿ ਉਹ 5 ਮਹੀਨਿਆਂ ਦੀ ਗਰਭਵਤੀ ਹੈ। ਮੇਰਾ ਬੱਚਾ 22 ਹਫਤਿਆਂ ਦਾ ਹੋ ਚੁੱਕਿਆ ਹੈ। ਬਰੂਨਾ ਮੁਤਾਬਕ ਬੱਚੇ ਦੀ ਖਬਰ ਨਾਲ ਪੂਰਾ ਪਰਿਵਾਰ ਕਾਫੀ ਖੁਸ਼ ਹੈ।
ਜਦੋਂ ਪੁੱਛਿਆ ਗਿਆ ਕਿ ਇੰਨੇ ਦਿਨ ਇਹ ਗੱਲ ਲੁਕਾ ਕੇ ਕਿਉਂ ਰੱਖੀ ਤਾਂ ਉਸ ਨੇ ਕਿਹਾ ਕਿ ਇਹ ਜਾਣ-ਬੁੱਝ ਕੇ ਨਹੀਂ ਕੀਤਾ। ਮੇਰੇ ਕੋਲ ਕੁਝ ਕੰਮ ਸਨ, ਜਿਨ੍ਹਾਂ ਨੂੰ ਮੈਂ ਪੂਰਾ ਕਰਨਾ ਚਾਹੁੰਦੀ ਸੀ। ਦੱਸ ਦਈਏ ਕਿ ਬਰੂਨਾ ਇਕ ਸੁਪਰਮਾਡਲ ਹੈ। ਉਹ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਬਰੂਨਾ ਫਿਲਮ 'ਗਰਾਂਡ ਮਸਤੀ', 'ਦੇਸੀ ਬੁਆਇਜ਼' ਤੇ 'ਆਈ ਹੇਟ ਲਵ ਸਟੋਰੀਜ਼' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।