ਬਠਿੰਡਾ ‘ਚ ਹੇਮਾਮਾਲਿਨੀ ਹਰਸਿਮਰਤ ਕੌਰ ਬਾਦਲ ਦੇ ਸਮਰਥਨ ‘ਚ ਚੋਣ ਪ੍ਰਚਾਰ ਲਈ ਪਹੁੰਚੀ

by

ਮਾਨਸਾ : ਪੰਜਾਬ 'ਚ ਲੋਕ ਸਭਾ ਚੋਣਾਂ 2019 ਦੇ ਅੰਤਿਮ ਗੇੜ 'ਚ ਚੋਣ ਸਰਗਰਮੀ ਆਪਣੇ ਚਰਮ 'ਤੇ ਹੈ। ਸੂਬੇ ਦੀ ਹਾਟ ਸੀਟ ਬਠਿੰਡਾ 'ਚ ਵੀਰਵਾਰ ਨੂੰ ਬਾਲੀਵੁੱਡ ਦੀ ਸਟਾਰ ਤੇ ਭਾਜਪਾ ਆਗੂ ਹੇਮਾਮਾਲਿਨੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਸਮਰਥਨ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚੀ। ਉਨ੍ਹਾਂ ਨੇ ਮਾਨਸਾ 'ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਲੋਕਾਂ ਨੇ ਡਰੀਮ ਗਰਲ ਦਾ ਥਾਂ-ਥਾਂ 'ਤੇ ਸਵਾਗਤ ਕੀਤਾ। ਰੋਡ ਸ਼ੋਅ 'ਚ ਹਰਸਿਮਰਤ ਕੌਰ ਬਾਦਲ ਵੀ ਸ਼ਾਮਲ ਹੋਈ।ਹੇਮਾਮਾਲਿਨੀ ਦਾ ਰੋਡ ਸ਼ੋਅ 'ਚ ਪਹੁੰਚਣ 'ਤੇ ਕੇਂਦਰੀ ਮੰਤਰੀ ਤੇ ਬਠਿੰਡਾ ਸੀਟ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੇ ਭਾਜਪਾ ਤੇ ਅਕਾਲੀ ਦਲ ਦੇ ਸਥਾਨਕ ਆਗੂਆਂ ਨੇ ਸਵਾਗਤ ਕੀਤਾ।

ਰੋਡ ਸ਼ੋਅ ਸ਼ਹਿਰ ਦੇ ਬੱਸ ਸਟੈਂਡ ਤੋਂ ਸ਼ੁਰੂ ਹੋਇਆ ਤੇ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ 'ਚੋਂ ਗੁਜ਼ਰਿਆ। ਇਸ ਦੌਰਾਨ ਲੋਕਾਂ ਨੇ ਹੇਮਾਮਾਲਿਨੀ ਦਾ ਥਾਂ-ਥਾਂ 'ਤੇ ਸਵਾਗਤ ਕੀਤਾ। ਰਸਤੇ 'ਚ ਪ੍ਰਸ਼ੰਸਕਾਂ ਨੇ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ।ਹੇਮਾਮਾਲਿਨੀ ਨੇ ਇਸ ਦੌਰਾਨ ਕਈ ਥਾਵਾਂ 'ਤੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਨੇਰੀ ਚੱਲ ਰਹੀ ਹੈ। ਇਸ 'ਚ ਵਿਰੋਧੀ ਦਲ ਉੱਡ ਜਾਣਗੇ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਮਜ਼ਬੂਤ ਬਣਾਇਆ ਹੈ। ਉਨ੍ਹਾਂ ਨੇ ਕਹਾ ਕਿ ਹਰਸਿਮਰਤ ਕੌਰ ਬਾਲ ਨੂੰ ਜਿਤਾਓ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਫਿਰ ਭਾਜਪਾ ਦੀ ਜਿੱਤ ਹੋਵੇਗੀ।