ਮੀਡਿਆ ਡੈਸਕ ( NRI MEDIA )
ਗੇਮ ਆਫ ਥਰੋਨਜ਼ 'ਦ ਬੈਲਸ" ਦੇ ਆਖਰੀ ਐਪਿਸਡ ਤੋ ਬਾਅਦ ਅਭਿਨੇਤਾ ਕੋਨਲੇਥ ਹਿੱਲ ਜੋਂ ਕਿ ਇਸ ਸੀਰੀਜ਼ ਵਿਚ ਲਾਰਡ ਵੇਰਿਸ ਦੀ ਭੂਮਿਕਾ ਨਿਭਾਅ ਰਹੇ ਸਨ ਉਨ੍ਹਾਂ ਨੇ ਵੀਕਲੀ ਏੰਟਰਟੇਂਨਮੈਂਟ ਨਾਲ ਗਲਬਾਤ ਕੀਤੀ ਅਤੇ ਦਸਿਆ ਕਿ ਉਹ ਸ਼ੋ ਵਿਚ ਆਪਣੇ ਕਿਰਦਾਰ ਬਾਰੇ ਕੀ ਮਹਿਸੂਸ ਕਰਦੇ ਹਨ , 2011 ਵਿਚ ਸ਼ੁਰੂਆਤ ਹੋਣ ਤੋ ਲੇ ਕੇ ਹੁਣ ਤਕ 'ਗੇਮ ਆਫ ਥਰੋਨਜ਼' ਦੀ ਪੂਰੀ ਕਹਾਣੀ ਵਿਚ ਲਾਰਡ ਵੈਰਿਸ ਨੇ ਮਹਤਵਪੂਰਣ ਭੂਮਿਕਾ ਨਿਭਾਈ ਹੈ ਉਸਨੇ ਹਮੇਸ਼ਾ ਹੀ ਨਾਟਕ ਦੇ ਅਹਿਮ ਕਿਰਦਾਰ ਨੂੰ ਆਪਣੀ ਸਹੀ ਗਲਤ ਅਤੇ ਸੂਝ ਭੁਝ ਨਾਲ ਮਦਦ ਕੀਤੀ ਹੈ।
ਰਾਜਾ ਰੋਬਰਟ ਬਾਰਾਥੀਓਨ ਦੀ ਸੇਵਾ ਤੋਂ ਲੈਕੇ ਸਭ ਤੋਂ ਲੰਬੇ ਅਤੇ ਹਾਲ ਹੀ ਵਿਚ ਖਤਮ ਹੋਈ ਮਹਾਨ ਜੰਗ ਦੌਰਾਨ ਡੇਂਨਰੀਜ਼ ਟਰਗਾਰੈਨ ਦੇ 'ਮਾਸਟਰ ਆਫ ਵਿਸਪਰਰ' ਦੇ ਰੂਪ ਵਿਚ ਸਰਵਿਸ ਤੋ ਪਹਿਲਾ ਲੰਬਾ ਸਫਰ ਤੈਅ ਕੀਤਾ ਹੈ ਹਾਲਾਂਕਿ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਆਖਰੀ ਸੀਜ਼ਨ 8 ਦੇ ਪੰਜਵੇਂ ਏਪੀਸੋਡ ਵਿਚ ਲਾਰਡ ਵੈਰਿਸ ਦੀ ਮੌਤ ਹੋ ਜਾਂਦੀ ਹੈ।ਇਸ ਤੇ 54 ਸਾਲਾਂ ਅਭਿਨੇਤਾ ਨੇ ਦਸਿਆ ਕਿ ਓਹਨਾ ਨੇ ਸ਼ੋਅ ਵਿਚ ਆਪਣੀ ਮੌਤ ਨੂੰ ਇੱਕ ਅਭਿਨੇਤਾ ਜਾ ਕਲਾਕਾਰ ਦੀ ਤਰਾ ਨਾ ਲੈ ਕੇ ਨਿੱਜੀ ਤੌਰ ਤੇ ਲਿਆ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ ਅਭਿਨੇਤਾਵਾਂ ਦੀ ਪ੍ਰਤੀਕਿਰਿਆ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਨੇ ਜੋਂ ਕਿ ਇਹੋ ਸਥਿਤੀ ਵਿਚੋਂ ਨਿਕਲ ਚੁੱਕੇ ਹਨ।
ਬਦਕਿਸਮਤੀ ਨਾਲ ਹਿੱਲ ਲਈ ਸਿਰਫ ਹਾਲ ਹੀ ਦੇ ਏਪਿਸੋਡ ਨੇ ਉਸਨੂੰ ਨਿਰਾਸ਼ ਨਹੀਂ ਕੀਤਾ ਹੈ ਉਸਨੇ ਦਸਿਆ ਕਿ ਉਹ ਸ਼ੋ ਦੇ ਛੇਵੇਂ ਸੀਜ਼ਨ ਤੋ ਹੀ ਆਪਣੇ ਕਿਰਦਾਰ ਨਾਲ ਥੋੜ੍ਹਾ ਅਸੰਤੁਸ਼ਟ ਸੀ , ਹਿੱਲ ਨੇ ਕਿਹਾ ਕਿ, "ਮੈਨੂੰ ਲਗਦਾ ਹੈ ਕਿ ਮੇਰੀ ਭੂਮਿਕਾ ਜਿਆਦਾ ਹੀ ਕਿਨਾਰੇ ਤੇ ਸੀ ਇਸ ਲਈ ਦੂਜੇ ਕਿਰਦਾਰਾਂ ਵੱਲ ਜਿਆਦਾ ਧਿਆਨ ਦਿੱਤਾ ਗਿਆ ਪਰ ਮਲਟੀ ਕਲਾਕਾਰਾਂ ਵਾਲੇ ਸ਼ੋ ਵਿਚ ਕੁਦਰਤੀ ਇਦਾ ਹੁੰਦਾ ਹੀ ਹੈ ਪਰ ਪੂਰੇ ਤਰੀਕੇ ਨਾਲ ਜੇ ਇਸਨੂੰ ਦੇਖਿਆ ਜਾਵੇ ਤਾਂ ਇਹ ਸਫਰ ਬਹੁਤ ਪੋਜ਼ੀਟਿਵ ਰਿਹਾ।"
ਇਹ ਪੁੱਛੇ ਜਾਣ ਤੇ ਕਿ "ਗੇਮ ਆਫ ਥਰੋਨਜ" ਦੇ ਆਉਣ ਵਾਲੇ ਫਾਈਨਲ ਐਪਿਸੋਡ ਬਾਰੇ ਦਰਸ਼ਕ ਕੀ ਮਹਿਸੂਸ ਕਰਨਗੇ? ਤਾਂ ਹਿੱਲ ਨੇ ਕਿਹਾ ਕਿ," ਉਨ੍ਹਾਂ ਨੂੰ ਇਸ ਬਾਰੇ ਕੋਈ ਅੰਦਾਜਾ ਨਹੀਂ ਹੈ ਪਰ ਮੈਨੂੰ ਲਗਦਾ ਹੈ ਕਿ ਉਹ ਹਤਾਸ਼ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਦੇ ਸਾਰੇ ਮਨ ਪਸੰਦ ਕਿਰਦਾਰ ਉੱਥੇ ਹੋਣਗੇ।"