ਟੋਰਾਂਟੋ ਸਿਹਤ ਵਿਭਾਗ ਉੱਤੇ ਖੱਬੇ ਪੱਖੀਆਂ ਦਾ ਕਬਜ਼ਾ : ਡਗ ਫੋਰਡ

by

ਟੋਰਾਂਟੋ, 15 ਮਈ , ਰਣਜੀਤ ਕੌਰ ( NRI MEDIA )

ਓਨਟਾਰੀਓ ਦੇ ਪ੍ਰੀਮਿਅਰ ਡਗ ਫੋਰਡ ਨੇ ਕਿਹਾ ਕਿ ਟੋਰੰਟੋ ਬੋਰਡ ਆਫ ਹੈਲਥ ਖੱਬੇ ਪੱਖੀਆਂ ਦਾ ਇਕ ਗੜ੍ਹ ਹੈ ਜੋ ਕੇ ਜਰੂਰਤ ਤੋ ਬਿਨਾ ਪੈਸੇ ਖਰਚ ਕਰਦਾ ਹੈ , ਉਨਾਂ ਅੱਗੇ ਕਿਹਾ ਕਿ ਅਸਲ ਵਿਚ ਅਸੀਂ ਉਨ੍ਹਾਂ ਨੂੰ ਖੂੰਝੇ ਲਾ ਰਖਿਆ ਹੈ ਮੇਅਰ ਜੋਨ ਟੋਰੀ ਨੇ ਵੀ ਓਹੀ ਰਣ ਨੀਤੀ ਅਪਣਾਈ ਹੈ ਜੋ ਅਸੀਂ ਅਪਣਾਈ ਸੀ , ਸਾਰੇ ਖੱਬੇ ਪਖ਼ੀਆ ਨੂੰ ਟੋਰੰਟੋ ਹੈਲਥ ਦੇ ਇੱਕ ਖੂੰਝੇ ਵਿੱਚ ਲਾ ਦਿਓ , ਟੋਰੰਟੋ ਕੌਂਸਲਰ ਜੋਏ ਕਰੇਸੀ ਹੁਣ ਟੋਰੰਟੋ ਸਿਹਤ ਵਿਭਾਗ ਨੂੰ ਚਲਾ ਰਹੀ ਹੈ।


ਫੋਰਡ ਦੀ ਇਹ ਟਿੱਪਣੀ ਐਨ. ਡੀ. ਪੀ. ਨੇਤਾ ਐਂਡਰਿਆ ਹੋਰਵਾਥ ਦੇ ਸਵਾਲ ਦੇ ਜਵਾਬ ਵਿੱਚ ਆਈ ਜਿਸ ਵਿਚ ਓਹਨਾ ਨੇ ਸੂਬੇ ਦੀ ਮਿਉਂਸੀਪਲ ਫੰਡ ਵਿੱਚ ਕਟੌਤੀ ਕਰਨ ਦੀ ਗਲ ਕੀਤੀ ਸੀ ਜਿਸ ਵਿੱਚ ਟੋਰੰਟੋ ਸਿਹਤ ਵਿਭਾਗ ਦੀ ਕਟੌਤੀ ਵੀ ਸ਼ਾਮਿਲ ਸੀ , ਹੋਰਵਾਥ ਨੇ ਕਿਹਾ ਕਿ ਫੋਰਡ ਸਰਕਾਰ ਨੇ ਇਸ ਸਾਲ ਬਜਟ ਪਾਸ ਹੋਣ ਤੋ ਬਾਅਦ ਸਿਟੀ ਦੇ 178 ਮਿਲੀਅਨ ਡਾਲਰ ਘਟਾ ਦਿੱਤੇ ਜਿਸ ਵਿਚੋਂ 24 ਮਿਲੀਅਨ ਡਾਲਰ ਆਵਾਜਾਈ ਚੋ 65 ਮਿਲੀਅਨ ਡਾਲਰ ਜਨ ਸਿਹਤ ਅਤੇ 85 ਮਿਲੀਅਨ ਡਾਲਰ ਬਚਿਆ ਦੀ ਦੇਖ ਭਾਲ ਚੋ ਕਟੌਤੀ ਕੀਤੀ ਗਈ।

ਫੋਰਡ ਨੇ ਕਿਹਾ ਕਿ ਵਿਰੋਧੀ ਧਿਰ ਅਤੇ ਸਿਟੀ ਇਕੋ ਕੈਲਕਿਊਲੇਟਰ ਇਸਤੇਮਾਲ ਕਰਦੇ ਹੋਣੇ ਨੇ ਜੋਂ ਕੇ ਖਰਾਬ ਹਨ ,ਵਿਰੋਧੀ ਧਿਰ ਨੇ ਕਿਹਾ ਕਿ ਅਸੀਂ ਆਵਾਜਾਈ ਵਿਚੋ 24 ਮਿਲੀਅਨ ਡਾਲਰ ਦੀ ਕਟੌਤੀ ਕੀਤੀ ਹੈ ਜਦ ਕਿ ਸਰਕਾਰ ਨੇ ਇਸ ਸਾਲ ਆਵਾਜਾਈ ਵਿਚ 28.5 ਮਿਲੀਅਨ ਡਾਲਰ ਨਿਵੇਸ਼ ਕੀਤੇ ਹਨ ਜਿਸਦਾ ਵਿਸ਼ਾਲ ਹਿੱਸਾ ਟੋਰਾਂਟੋ ਵਿਚ ਜਾ ਰਿਹਾ ਹੈ , ਇਸ ਤੇ ਟੋਰੀ ਨੇ ਕਿਹਾ ਕਿ ਉਹ ਆਵਾਜਾਈ ਦੇ ਨਿਰਮਾਨ ਲਈ ਫੰਡਾਂ ਦਾ ਸਵਾਗਤ ਕਰਦਾ ਹੈ।

ਟੋਰੀ ਨੇ ਕਿਹਾ ਕਿ ਇਸਦਾ ਲਗਾਤਾਰ ਸਹਿਯੋਗ ਨਾਲ ਕੋਈ ਲੈਣ ਦੇਣ ਨਹੀਂ ਹੈ।ਓਨਾ ਕਿਹਾ ਕਿ ਸਰਕਾਰ ਨੂੰ ਉਹ ਪ੍ਰੋਗਰਾਮ ਵਧਾਉਣੇ ਚਾਹੀਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਇਤਹਾਸਿਕ ਤੌਰ ਤੇ ਹਮੇਸ਼ਾ ਸਹਿਯੋਗ ਦਿੱਤਾ ਹੈ ਜਿਵੇਂ ਕਿ ਬੱਚਿਆਂ ਦੀ ਕੇਅਰ, ਜਨ ਸਿਹਤ ਅਤੇ ਬਾਕੀ ਹੋਰ ਇਦਾ ਦੇ ਪ੍ਰੋਗਰਾਮ , ਉਨ੍ਹਾਂ ਅੱਗੇ ਗਲ ਕਰਦਿਆ ਕਿਹਾ ਕਿ ਉਹ ਲਾਗਤ ਜੋਂ ਸਿਟੀ ਹੁਣ ਟੀ. ਟੀ. ਸੀ. ਰਾਹੀਂ ਸੋਖ ਰਿਹਾ ਹੈ ਓਨਾ ਦੇ ਗੈਸ ਟੈਕਸ ਦਾ ਕੁਝ ਹਿੱਸਾ ਆਵਾਜਾਈ ਦੀ ਸਾਂਭ ਸੰਭਾਲ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਸੀ।