ਬਰਤਾਨਵੀ ਦੀ PM ਨੂੰ ਵੱਡਾ ਝਟਕਾ ਪਾਰਟੀ ਓਪੀਨੀਅਨ ਪੋਲ ‘ਚ ਪੰਜਵੀਂ ਰੈਂਕਿੰਗ ‘ਤੇ ਖਿਸਕੀ

by

ਲੰਡਨ (ਵਿਕਰਮ ਸਹਿਜਪਾਲ) : ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੂੰ 23 ਮਈ ਨੂੰ ਹੋਣ ਵਾਲੀਆਂ ਯੂਰਪੀ ਯੂਨੀਅਨ (ਈਯੂ) ਦੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਓਪੀਨੀਅਨ ਪੋਲ 'ਚ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਸਿਰਫ਼ 10 ਫ਼ੀਸਦੀ ਵੋਟਾਂ ਦੇ ਨਾਲ ਪੰਜਵੀਂ ਰੈਂਕਿੰਗ 'ਤੇ ਖਿਸਕ ਗਈ ਹੈ। 

ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਥੈਰੇਸਾ 'ਤੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਦਾ ਦਬਾਅ ਵੱਧ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਥੈਰੇਸਾ ਮੇ ਅਗਲੇ ਹਫ਼ਤੇ ਅਹੁਦਾ ਛੱਡਣ ਦੀ ਆਪਣੀ ਯੋਜਨਾ ਦਾ ਐਲਾਨ ਕਰ ਸਕਦੇ ਹਨ।

'ਟਾਈਮਜ਼' ਅਖ਼ਬਾਰ ਵੱਲੋਂ ਕਰਵਾਏ ਗਏ ਇਸ ਓਪੀਨੀਅਨ ਪੋਲ 'ਚ ਨਿਗੇਲ ਫੇਰਾਜ਼ ਦੀ ਅਗਵਾਈ ਵਾਲੀ ਬ੍ਰੈਗਜ਼ਿਟ ਪਾਰਟੀ ਸਭ ਤੋਂ ਪਸੰਦੀਦਾ ਪਾਰਟੀ ਵਜੋਂ ਉੱਭਰੀ ਹੈ। ਉਸ ਨੂੰ 34 ਫ਼ੀਸਦੀ ਲੋਕਾਂ ਨੇ ਪਸੰਦ ਕੀਤਾ ਹੈ। ਵਿਰੋਧੀ ਲੇਬਰ ਪਾਰਟੀ 16 ਫ਼ੀਸਦੀ ਵੋਟਾਂ ਨਾਲ ਦੂਜੀ ਥਾਂ 'ਤੇ ਹੈ। 

ਬਰਤਾਨੀਆ ਦੇ ਈਯੂ ਨਾਲ ਰਹਿਣ ਦਾ ਸਮਰਥਨ ਕਰਨ ਵਾਲੇ ਲਿਬਰਲ ਡੈਮੋਕ੍ਰੇਟਸ ਨੂੰ 15 ਅਤੇ ਗਰੀਨਸ ਨੂੰ 11 ਫ਼ੀਸਦੀ ਲੋਕਾਂ ਨੇ ਪਸੰਦ ਕੀਤਾ ਹੈ। ਫੇਰਾਜ਼ ਨੇ ਕਿਹਾ, 'ਬ੍ਰੈਗਜ਼ਿਟ ਪਾਰਟੀ ਦੇ ਪ੍ਰਤੀ ਲੋਕਾਂ 'ਚ ਭਾਰੀ ਦਿਲਚਸਪ ਵਧੀ ਹੈ ਕਿਉਂਕਿ ਲੋਕ ਇਕ ਲੋਕਤੰਤਰੀ ਦੇਸ਼ 'ਚ ਰਹਿਣਾ ਚਾਹੁੰਦੇ ਹਨ।' ਫੇਰਾਜ਼ ਦੀ ਪਾਰਟੀ ਦਾ ਗਠਨ ਇਸੇ ਸਾਲ ਜਨਵਰੀ ਵਿਚ ਹੋਇਆ ਸੀ।