ਚੀਨ : HUAWEI ਕੰਪਨੀ ਦੀ CFO ਨੂੰ ਜਲਦ ਰਿਹਾਅ ਕਰੇ ਕੈਨੇਡਾ

by

ਟੋਰਾਂਟੋ (ਵਿਕਰਮ ਸਹਿਜਪਾਲ) : ਵੀਰਵਾਰ ਨੂੰ ਚੀਨ ਨੇ ਅਮਰੀਕਾ ਤੋਂ HUAWEI ਕੰਪਨੀ ਦੀ CFO ਮੇਂਗ ਵਾਨਝਾਓ ਦੀ ਗ੍ਰਿਫਤਾਰੀ ਵਾਰੰਟ ਵਾਪਸ ਲੈਣ ਦੀ ਮੰਗ ਦੁਹਰਾਈ। ਦੂਜੇ ਪਾਸੇ ਚੀਨ ਨੇ ਕੈਨੇਡਾ ਤੋਂ ਉਸ ਦੀ ਹਵਾਲਗੀ ਦਾ ਜ਼ਿਕਰ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਪੱਤਰਕਾਰਾਂ ਦੇ ਇਸ ਮਾਮਲੇ 'ਚ ਸਵਾਲ ਪੁੱਛੇ ਜਾਣ 'ਤੇ ਗੇਂਗ ਨੇ ਆਖਿਆ ਕਿ ਇਸ ਮੁੱਦੇ 'ਤੇ ਚੀਨ ਦੀ ਸਥਿਤੀ ਸਾਫ ਅਤੇ ਦ੍ਰਿੜ ਹੈ।

ਕੈਨੇਡਾ ਤੋਂ ਅਪੀਲ ਕੀਤੀ ਹੈ ਕਿ ਉਹ ਮੇਂਗ ਨੂੰ ਤੁਰੰਤ ਰਿਹਾਅ ਕਰੇ ਅਤੇ ਉਸ ਨੂੰ ਸੁਰੱਖਿਅਤ ਵਾਪਸ ਕਰੇ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਨੇ 2-ਪੱਖੀ ਹਵਾਲਗੀ ਸੰਧੀ ਦਾ ਗਲਤ ਇਸਤੇਮਾਲ ਕੀਤਾ ਅਤੇ ਇਕ ਚੀਨੀ ਨਾਗਰਿਕ ਖਿਲਾਫ ਮਨਗੜਤ ਢੰਗ ਨਾਲ ਗਲਤ ਕਦਮ ਚੁੱਕੇ, ਅਸਲ 'ਚ ਉਸ ਦੇ ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ ਦਾ ਉਲੰਘਣ ਕੀਤਾ ਗਿਆ ਹੈ। ਗੇਂਗ ਨੇ ਆਖਿਆ ਕਿ ਇਹ ਇਕ ਗੰਭੀਰ ਸਿਆਸੀ ਘਟਨਾ ਹੈ।