ਚੀਨ ਅਤੇ ਅਮਰੀਕਾ ਫਿਰ ਭਿੜੇ – ਅਮਰੀਕਾ ਨੇ ਦਿੱਤਾ ਵੱਡਾ ਝਟਕਾ

by mediateam

ਵਾਸ਼ਿੰਗਟਨ / ਬੀਜਿੰਗ , 10 ਮਈ ( NRI MEDIA )

ਅਮਰੀਕਾ ਅਤੇ ਚੀਨ ਵਿੱਚ ਵਪਾਰ ਯੁੱਧ ਰੁੱਕਣ ਦਾ ਨਾਮ ਨਹੀਂ ਲੈ ਰਿਹਾ , ਹੁਣ ਅਮਰੀਕਾ ਨੇ ਫਿਰ ਚੀਨ ਨੂੰ ਘੇਰਨ ਲਈ ਇਕ ਵੱਡਾ ਕਦਮ ਚੁੱਕਿਆ ਹੈ , ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਚੀਨ ਇਕ ਵਾਰ ਫਿਰ ਗੱਲਬਾਤ ਤੋਂ ਪਿੱਛੇ ਹਟ ਗਿਆ ਹੈ , ਇਸ ਤੋਂ ਬਾਅਦ ਅਮਰੀਕਾ ਨੇ ਚੀਨ ਤੋਂ ਹੋਣ ਵਾਲੇ 200 ਬਿਲੀਅਨ ਡਾਲਰ ਦੇ ਆਯਾਤ ਉੱਤੇ ਟੈਕਸ ਵਧਾ ਦਿੱਤਾ ਹੈ , ਚੀਨ 2018 ਤੋਂ ਲਗਾਤਰ ਅਮਰੀਕਾ ਦੇ ਭਾਰੀ ਟੈਕਸਾਂ ਦਾ ਸਾਹਮਣਾ ਕਰ ਰਿਹਾ ਹੈ , ਅਮਰੀਕਾ ਵਲੋਂ ਲਾਏ ਇਸ ਟੈਕਸ ਤੋਂ ਬਾਅਦ ਹੁਣ ਚੀਨੀ ਅਰਥਵਿਵਸਥਾ ਨੂੰ ਹੋਰ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ |


ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੋਸ਼ ਲਗਾਇਆ ਕਿ ਚੀਨ ਨੇ ਗੱਲਬਾਤ ਤੋਂ ਪਰ ਪਿੱਛੇ ਖਿੱਚੇ ਹਨ , ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਚੀਨ ਕਰਮਚਾਰੀਆਂ ਨਾਲ ਧੋਖਾ ਨਹੀਂ ਬੰਦ ਕਰਦਾ ਉਦੋਂ ਤੱਕ ਅਮਰੀਕਾ ਚੀਨ ਬਾਰੇ ਨਵੇਂ ਟੈਕਸ ਲਗਾਉਣ ਤੋਂ ਨਹੀਂ ਝਿਜਕੇਗਾ , ਇਸੇ ਦੌਰਾਨ, ਯੂਐਸ ਵਪਾਰ ਪ੍ਰਤੀਨਿਧੀ ਦੇ ਦਫਤਰ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਚੀਨ ਦੇ 200 ਅਰਬ ਡਾਲਰ ਦੇ ਆਯਾਤ ਉੱਤੇ ਟੈਕਸ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਹੋ ਜਾਵੇਗਾ |

ਅਮਰੀਕੀ ਚਿਤਾਵਨੀ ਦੇ ਜਵਾਬ ਵਿਚ ਚੀਨ ਦੇ ਵਪਾਰ ਮੰਤਰਾਲੇ ਨੇ ਕਿਹਾ ਕਿ ਚੀਨ ਵਪਾਰ ਯੁੱਧ ਵਿਚ ਆਪਣੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ. ਹਾਲਾਂਕਿ ਉਨ੍ਹਾਂ ਨੇ ਆਸ ਪ੍ਰਗਟਾਈ ਕਿ ਅਮਰੀਕਾ ਇਕ ਇਕਤਰਫ਼ਾ ਟੈਕਸ ਲਗਾਉਣ ਦੀ ਬਜਾਏ ਗੱਲਬਾਤ ਰਾਹੀਂ ਮਸਲਿਆਂ ਨੂੰ ਸੁਲਝਾਵੇਗਾ , ਵਣਜ ਮੰਤਰਾਲੇ ਦੇ ਬੁਲਾਰੇ ਗਾਓ ਫੇਂਗ ਨੇ ਕਿਹਾ ਕਿ ਚੀਨ ਦੇ ਵਤੀਰੇ ਵਿੱਚ ਤਬਦੀਲੀ ਨਹੀਂ ਹੋਈ ਹੈ , ਚੀਨ ਕਿਸੇ ਵੀ ਦਬਾਅ ਅੱਗੇ ਨਹੀਂ ਝੁਕੇਗਾ ਅਤੇ ਅਸੀਂ ਸਾਰੇ ਸੰਭਵ ਨਤੀਜਿਆਂ ਦਾ ਜਵਾਬ ਦੇਣ ਲਈ ਤਿਆਰ ਹਾਂ |