ਅਮਰੀਕਾ ‘ਚ ਨਾਰਕੋਟਿਕ ਕੰਟਰੋਲ ਬੋਰਡ ‘ਚ ਚੁਣੀ ਗਈ ਭਾਰਤੀ ਮਹਿਲਾ

by mediateam

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਇੱਕ ਵਾਰ ਫ਼ਿਰ ਵੱਡੀ ਕਾਮਯਾਬੀ ਮਿਲੀ ਹੈ। ਭਾਰਤ ਦੀ ਜਗਜੀਤ ਪਵਾੜੀਆ ਨੂੰ ਕੌਮਾਂਤਰੀ ਨਾਰਕੋਟਿਕਜ਼ ਕੰਟਰੋਲ ਬੋਰਡ ਦਾ ਦੁਬਾਰਾ ਮੈਂਬਰ ਚੁਣਿਆ ਗਿਆ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਚੀਨ ਦੇ ਹਾਓ ਵੇਈ ਨੂੰ ਹਰਾ ਕੇ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਰਾਜਦੂਤ ਸਅਇਦ ਅਕਬਰੁਦੀਨ ਨੇ ਸੋਸ਼ਲ ਮੀਡਿਆ 'ਤ ਟਵਿਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ। 

ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਮੰਡਲ ਵਿੱਚ ਪਹਿਲੇ ਰਾਉਂਡ ਦੀ ਵੋਟਿੰਗ ਵਿੱਚ ਜਗਜੀਤ ਪਵਾੜਿਆ ਨੂੰ 44 ਵੋਟਾਂ ਪਈਆਂ। 


ਹਾਲਾਂਕਿ ਇਸ ਚੋਣ ਵਿੱਚ ਜਿੱਤਣ ਲਈ ਸਿਰਫ਼ 28 ਵੋਟਾਂ ਦੀ ਲੋੜ ਹੁੰਦੀ ਹੈ। ਪਵਾੜਿਆ ਤੋਂ ਬਾਅਦ ਪਹਿਲੇ ਰਾਉਂਡ ਵਿੱਚ ਸਿਰਫ਼ ਮੋਰਾਕੋ ਅਤੇ ਪਰਾਗੁਆ ਦੇ ਉਮੀਦਵਾਰਾਂ ਨੂੰ ਹੀ 28 ਵੋਟਾਂ ਮਿਲੀਆਂ। 

ਮੋਰਾਕੋ ਦੇ ਜਲਾਲ ਤੌਫ਼ੀਕ ਨੂੰ 32 ਵੋਟਾਂ ਅਤੇ ਪਰਾਗੁਆ ਦੇ ਕੇਸਰ ਟਾਮਸ ਅਰਸ ਨੂੰ 31 ਵੋਟਾਂ ਪਈਆਂ।ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ 54 ਮੈਂਬਰੀ ਆਰਥਿਕ ਅਤੇ ਸੋਸ਼ਲ ਮੰਡਲ ਦੇ 5 ਮੈਂਬਰਾਂ ਦੀਆਂ ਚੋਣਾਂ ਲਈ ਵੋਟਾਂ ਹੋਈਆਂ। ਇੰਨ੍ਹਾਂ 5 ਮੈਂਬਰਾਂ ਦੀ ਚੋਣ ਲਈ 15 ਉਮੀਦਵਾਰ ਮੈਦਾਨ ਵਿੱਚ ਨਿਤਰੇ ਸਨ।