ਰਾਜਸਥਾਨ ਵਿੱਚ ਦਲਿਤ ਔਰਤ ਨਾਲ ਪਤੀ ਦੇ ਸਾਹਮਣੇ ਦੁਸ਼ਕਰਮ- ਪੁਲਿਸ ਤੇ ਮਾਮਲਾ ਦੱਬਣ ਦੇ ਦੋਸ਼

by mediateam

ਅਲਵਰ , 08 ਮਈ ( NRI MEDIA )

ਰਾਜਸਥਾਨ ਦੇ ਅਲਵਰ ਵਿਚ ਸਮੂਹਿਕ ਬਲਾਤਕਾਰ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ , ਅਲਵਰ ਦੇ ਠਾਣਾਗਾਜੀ ਇਲਾਕੇ ਵਿਚ 3 ਘੰਟੇ ਤਕ ਇਕ ਦਲਿਤ ਔਰਤ ਨਾਲ ਬਲਾਤਕਾਰ ਕੀਤਾ ਗਿਆ ਅਤੇ ਸਾਰੀ ਘਟਨਾ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ , ਮੁਲਜਮਾਂ ਨੇ ਔਰਤ ਤੇ ਉਸ ਦੇ ਪਤੀ ਨੂੰ ਵਿਰੋਧ ਕਰਨ ਤੇ ਬੁਰੀ ਕੁੱਟਿਆ ਵੀ , ਔਰਤ ਆਪਣੇ ਪਤੀ ਨਾਲ ਬਾਜ਼ਾਰ ਵਿਚ ਖਰੀਦਦਾਰੀ ਕਰਨ ਗਈ ਸੀ , ਘਟਨਾ ਦੀ ਵੀਡੀਓ ਬਨਾਉਣ ਤੋਂ ਬਾਅਦ, ਦੋਸ਼ੀਆ ਨੇ ਬਲਾਤਕਾਰ ਪੀੜਤ ਨੂੰ ਬਲੈਕਮੇਲ ਕਰਨਾ ਵੀ ਸ਼ੁਰੂ ਕਰ ਦਿੱਤਾ  ਸੀ , ਇਸ ਮਾਮਲੇ ਵਿੱਚ ਪੁਲਸ ਅਨੁਸਾਰ ਉੱਤੇ ਮਾਮਲੇ ਨੂੰ ਦੱਬਣ ਦੇ ਦੋਸ਼ ਲੱਗੇ ਹਨ , ਗੈਂਗਰੇਪ ਵਿੱਚ ਸ਼ਾਮਲ ਸਾਰੇ ਮੁਲਜ਼ਮ ਟਰੱਕ ਡਰਾਈਵਰ ਜਾਂ ਸਹਾਇਕ ਹਨ , ਦਬਾਅ ਵਧਦਾ ਦੇਖ ਪੁਲਿਸ ਨੇ ਤਿੰਨ ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ |


ਬਲਾਤਕਾਰ ਪੀੜਤਾ ਨੇ ਦੱਸਿਆ ਕਿ ਉਸ ਨੇ ਦੋਸ਼ੀਆਂ ਨੂੰ ਜਿੰਨਾ ਮਰਜ਼ੀ ਰੋਕਿਆ, ਉਹਨਾਂ ਨੇ ਉਸ ਨਾਲ ਕਿਸੇ ਕਿਸਮ ਦੀ ਹਮਦਰਦੀ ਨਹੀਂ ਕੀਤੀ , ਪੰਜ ਮੁਲਜ਼ਮਾਂ ਨੇ ਔਰਤਾਂ ਨਾਲ ਤਿੰਨ ਘੰਟਿਆਂ ਵਿੱਚ ਕਈ ਵਾਰ ਬਲਾਤਕਾਰ ਕੀਤਾ , ਘਟਨਾ ਦੇ ਬਾਅਦ, ਪੀੜਤ ਨੂੰ ਮੁਲਜ਼ਿਮ ਨੇ ਫੋਨ ਕੀਤਾ  ਅਤੇ 11 ਰਿਕਾਰਡ ਕੀਤੇ ਗਏ ਵੀਡੀਓ ਨੂੰ ਲੀਕ ਨਾ ਕਰਨ ਦੇ ਬਦਲੇ ਪੈਸੇ ਮੰਗੇ |


ਇਸ ਮਾਮਲੇ ਵਿਚ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ. ਕਈ ਪੁਲਿਸ ਟੀਮਾਂ ਦੋ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀਆਂ ਹਨ , ਠਾਣਾਗਾਜੀ ਥਾਣੇ ਦੇ ਐਸ ਐਚ ਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ , ਇਸ ਤੋਂ ਇਲਾਵਾ ਅਲਵਰ ਦੇ ਐਸ.ਪੀ. ਦੀ ਬਦਲੀ ਕੀਤੀ ਗਈ ਹੈ , ਮਾਮਲਾ ਵੱਧਦਾ ਦੇਖ ਰਾਜਸਥਾਨ ਦੇ ਮੁੱਖਮੰਤਰੀ ਨੂੰ ਮਾਮਲੇ ਤੇ ਪ੍ਰੈਸ ਕਾਨਫਰੰਸ ਕਰ ਜਵਾਬ ਦੇਣਾ ਪਿਆ ਹੈ |