ਸਿਡਨੀ (ਵਿਕਰਮ ਸਹਿਜਪਾਲ) : ਪ੍ਰਯਾਗਰਾਜ ਦੇ ਨਿਰੰਜਨੀ ਅਖਾੜੇ ਨਾਲ ਜੁੜੇ ਸੰਤ ਸਵਾਮੀ ਆਨੰਦ ਗਿਰੀ ਨੂੰ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਔਰਤਾਂ ਨਾਲ ਕੁੱਟਮਾਰ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ 26 ਜੂਨ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। 38 ਸਾਲਾ ਸੰਤ ਸਵਾਮੀ ਆਨੰਦ ਗਿਰੀ ਅਖਿਲ ਭਾਰਤੀ ਅਖਾੜਾ ਕੌਂਸਲ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਦੇ ਚੇਲੇ ਹਨ ਅਤੇ ਦੇਸ਼-ਵਿਦੇਸ਼ ਵਿਚ ਯੋਗ ਸਿਖਾਉਣ ਦਾ ਕੰਮ ਕਰਦੇ ਹਨ।
ਮਹੰਤ ਨਰਿੰਦਰ ਗਿਰੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਾਮਲਾ 2016 ਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲਾ ਕੁੱਟਮਾਰ ਦਾ ਨਹੀਂ, ਸਗੋਂ ਸਾਧੂ-ਸੰਤਾਂ ਦੀ ਪਿਠ ਥਾਪੜ ਕੇ ਅਸ਼ੀਰਵਾਦ ਦੇਣ ਨੂੰ ਵਿਦੇਸ਼ੀ ਔਰਤਾਂ ਨੇ ਗਲਤ ਤਰੀਕੇ ਨਾਲ ਲੈ ਲਿਆ ਅਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਕੁੱਟਮਾਰ ਵਰਗਾ ਕੁਝ ਵੀ ਨਹੀਂ ਹੈ। ਆਨੰਦ ਗਿਰੀ ਨੂੰ ਐਤਵਾਰ ਦੁਪਹਿਰ 12.35 ਵਜੇ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਆਨੰਦ ਗਿਰੀ ਨੂੰ 26 ਜੂਨ ਤੱਕ ਜੂਡੀਸ਼ੀਅਲ ਰਿਮਾਂਡ 'ਤੇ ਭੇਜਿਆ ਗਿਆ ਹੈ।