Met Gala 2019 : ਆਪਣੀ ਲੁੱਕ ਕਾਰਨ ਕਾਫ਼ੀ ਟ੍ਰੋਲ ਹੋ ਰਹੀ ਹੈ ਪ੍ਰਿਯੰਕਾ ਚੋਪੜਾ

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਨਿਊ ਯਾਰਕ ਦੇ ਮਸ਼ਹੂਰ ਫੈਸ਼ਨ ਈਵੈਂਟ Met Gala 2019 ਦੀਆਂ ਤਸਵੀਰਾਂ ਸਾਮਣੇ ਆ ਚੁੱਕੀਆਂ ਹਨ। ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਬਾਲੀਵੁੱਡ ਅਤੇ ਹਾਲੀਵੁੱਡ 'ਚ ਨਾਂਅ ਕਮਾਉਣ ਵਾਲੀਆਂ ਦੀਪੀਕਾ ਅਤੇ ਪ੍ਰਿਯੰਕਾ ਦੇ ਲੁੱਕ ਪੂਰੇ ਇੰਟਰਨੈੱਟ 'ਚ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪ੍ਰਿਯੰਕਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਸੋਸ਼ਲ ਨੈੱਟਵਰਕ ਤੇ ਕਾਫ਼ੀ ਟ੍ਰੋਲ ਹੋ ਰਹੀ ਹੈ।


ਪ੍ਰਿਯੰਕਾ ਚੋਪੜਾ ਜੋਨਸ ਇਸ ਵਾਰ ਆਪਣੇ ਪਤੀ ਨਿਕ ਜੋਨਸ ਦੇ ਨਾਲ ਈਵੈਂਟ ਵਿੱਚ ਪੁੱਜੀ। ਪ੍ਰਿਯੰਕਾ ਦੇ ਇਸ ਲੁੱਕ ਦੀ ਜਿੱਥੇ ਕੁਝ ਲੋਕ ਟ੍ਰੋਲ ਕਰ ਰਹੇ ਹਨ ਉੱਥੇ ਹੀ ਕੁਝ ਤਾਰੀਫ ਵੀ ਕਰ ਰਹੇ ਹਨ।


ਆਓ ਵਿਖਾਉਂਦੇ ਹਾਂ ਤੁਹਾਨੂੰ ਹੋਰ ਸਿਤਾਰਿਆਂ ਦੇ ਲੁੱਕ


ਇਸ ਮੌਕੇ ਦੀਪੀਕਾ ਪਿੰਕ ਗਾਊਣ 'ਚ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਸੀ। ਇਸ ਲੁੱਕ ਦੇ ਨਾਲ ਦੀਪੀਕਾ ਨੇ ਹਾਈ ਪੱਫ਼ ਕੀਤਾ ਹੋਇਆ ਸੀ।


ਬ੍ਰਿਟੀਸ਼ ਗਾਇਕ ,ਗੀਤਕਾਰ ਅਤੇ ਅਦਾਕਾਰਾ ਰੀਟਾ ਔਰਾ ਨੇ ਮੋਡਲ ਕੇਟ ਮੌਸ ਦੇ ਨਾਲ ਪੌਜ਼ ਕੀਤਾ।


ਅਮਰੀਕਨ ਅਦਾਕਾਰ ਇਜ਼ਰਾ ਮਿਲਰ ਇਸ ਮੌਕੇ ਬਲੈਕ ਆਊਟਫ਼ਿੱਟ 'ਚ ਵਿਖਾਈ ਦਿੱਤੇ।


ਅਮਰੀਕਨ ਗਾਇਕ ਅਤੇ ਗੀਤਕਾਰ ਸੋਲਾਂਜ ਨੋਜ ਦਾ ਲੁੱਕ ਸਿੰਪਲ ਅਤੇ ਸਟਾਲਿਸ਼ ਸੀ।