ਸੰਨੀ ਦਿਓਲ ‘ਤੇ ਪਿੰਡ ਡਾਂਗੋਂ ਦੇ ਸਰਪੰਚ ਦਾ ਦੋਸ਼ ਪਿੰਡ ਕਦੀ ਨਹੀਂ ਆਇਆ ਸੰਨੀ

by mediateam

ਗੁਰਦਾਸਪੁਰ : ਭਾਜਪਾ ਉਮੀਦਵਾਰ ਸੰਨੀ ਦਿਓਲ 'ਤੇ ਉਨ੍ਹਾਂ ਦੇ ਜੱਦੀ ਪਿੰਡ ਡਾਂਗੋਂ (ਲੁਧਿਆਣਾ) ਦੇ ਸਰਪੰਚ ਨੇ ਦੋਸ਼ ਲਗਾਏ ਕਿ ਉਹ ਪਿੰਡ ਕਦੀ ਨਹੀਂ ਆਏ। ਪਿੰਡ ਲਈ ਉਨ੍ਹਾਂ ਕੁਝ ਨਹੀਂ ਕੀਤਾ, ਅਜਿਹੇ ਵਿਚ ਉਹ ਗੁਰਦਾਸਪੁਰ ਲਈ ਕੀ ਕਰਨਗੇ। ਇਨ੍ਹਾਂ ਦੋਸ਼ਾਂ ਦਾ ਸੰਨੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਲਈ ਪਹਿਲਾਂ ਦੇਸ਼ ਹੈ, ਫਿਰ ਪੰਜਾਬ। ਇਨ੍ਹਾਂ ਦੋਵਾਂ ਦੇ ਵਿਕਾਸ ਦੀ ਗੱਲ ਕਰਨ ਆਏ ਹਨ। ਪਿੰਡ ਬਾਰੇ ਬਾਅਦ 'ਚ ਗੱਲ ਕਰਾਂਗੇ।ਸਰਪੰਚ ਅੰਮ੍ਰਿਤਪਾਲ ਨਾਲ ਧਰਮਿੰਦਰ ਦੇ ਰਿਸ਼ਤੇਦਾਰ ਨੰਬਰਦਾਰ ਚਰਨਜੀਤ ਸਿੰਘ, ਸੁਖਜੀਵਨ ਸਿੰਘ ਵੀ ਸਨ।

ਸਰਪੰਚ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਸੀ ਕਿ ਧਰਮਿੰਦਰ ਦੇ ਪਿਤਾ ਕੇਵਲ ਸਿੰਘ ਸਾਹਨੇਵਾਲ 'ਚ ਪੜ੍ਹਾਉਂਦੇ ਸਨ, ਇਸ ਲਈ ਉਨ੍ਹਾਂ ਦਾ ਪਰਿਵਾਰ ਬਾਅਦ ਵਿਚ ਸਾਹਨੇਵਾਲ ਸ਼ਿਫਟ ਹੋ ਗਿਆ। ਧਰਮਿੰਦਰ ਦਾ ਜਨਮ ਪਿੰਡ ਡਾਂਗੋਂ ਵਿਚ ਹੋਇਆ ਸੀ। ਇੱਥੇ ਉਨ੍ਹਾਂ ਦੀ ਦੋ ਏਕੜ ਪੁਸ਼ਤੈਨੀ ਜ਼ਮੀਨ ਵੀ ਸੀ। ਮੁੰਬਈ ਜਾਣ ਤੋਂ ਬਾਅਦ ਉਨ੍ਹਾਂ ਕਦੀ ਪਿੰਡ ਦਾ ਰੁਖ਼ ਨਹੀਂ ਕੀਤਾ। ਉਹ ਜਿਸ ਮੁਕਾਮ 'ਤੇ ਪਹੁੰਚ ਚੁੱਕੇ ਹਨ, ਪਿੰਡ ਲਈ ਬਹੁਤ ਕੁਝ ਕਰ ਸਕਦੇ ਸੀ। 2016 ਵਿਚ ਧਰਮਿੰਦਰ ਪਿੰਡ ਦੀ ਆਪਣੀ ਦੋ ਏਕੜ ਜ਼ਮੀਨ ਵੇਚਣ ਲਈ ਤਹਿਸੀਲ ਰਾਏਕੋਟ ਆਏ ਪਰ ਪਿੰਡ ਨਹੀਂ ਆਏ।