ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਅਕਸ਼ੇ ਕੁਮਾਰ ਬੇਸ਼ਕ ਬਾਲੀਵੁੱਡ ਦੇ ਰੁਝੇਵੇ ਅਦਾਕਾਰ ਹੋਣ ਕਾਰਨ ਚਰਚਾ 'ਚ ਰਹਿੰਦੇ ਹਨ ਪਰ ਉਨ੍ਹਾਂ ਦੇ ਆਉਣ ਵਾਲੇ ਪ੍ਰਾਜੈਕਟ ਤੋਂ ਇਲਾਵਾਂ ਅੱਜ ਕੱਲ੍ਹ ਉਹ ਹੋਰ ਮੁੱਦਿਆਂ ਕਾਰਨ ਸੁਰਖੀਆਂ 'ਚ ਹਨ। ਪਹਿਲਾਂ ਕੇਨੈਡਾ ਦੀ ਨਾਗਰਿਕਤਾ ਨੂੰ ਲੈ ਕੇ ਅਤੇ ਹੁਣ ਰਾਸ਼ਟਰੀ ਅਵਾਰਡ ਲਈ ਉਨ੍ਹਾਂ ਦੀ ਯੋਗਤਾ ਉੱਤੇ ਸਵਾਲ ਉੱਠ ਰਹੇ ਹਨ। ਲੋਕ ਸਭਾ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਹੁਣ ਅਕਸ਼ੈ ਕੁਮਾਰ ਉੱਤੇ ਸਵਾਲ ਉੱਠ ਰਹੇ ਹਨ।
'ਅਲੀਗੜ੍ਹ' ਫੇਮ ਸੰਪਾਦਕ ਤੇ ਲੇਖਕ ਅਪੂਰਵਾ ਅਸਰਾਨੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਅਦਾਕਾਰ ਅਕਸ਼ੇ ਕੁਮਾਰ 'ਤੇ ਸਵਾਲ ਚੁੱਕਦਿਆਂ ਇੱਕ ਪੋਸਟ ਸਾਂਝੀ ਕੀਤੀ ਤੇ ਲਿਖਿਆ ਕਿ, ਕੀ ਕੈਨੇਡਾਈ ਨਾਗਰਿਕ ਭਾਰਤ ਦੇ ਰਾਸ਼ਟਰੀ ਪੁਰਸਕਾਰਾਂ ਲਈ ਯੋਗ ਹੈ? ਸਾਲ 2016 ਵਿੱਚ ਅਕਸ਼ੇ ਕੁਮਾਰ ਨੇ 'ਸਰਵੋਤਮ ਅਦਾਕਾਰ' ਜਿੱਤਿਆ, ਜਦਕਿ ਉਹ ਅਲੀਗੜ ਤੋਂ ਮਨੋਜ ਬਾਜਪੇਈ ਵਲੋਂ ਇਹ ਅਵਾਰਡ ਜਿੱਤਣ ਦੀ ਉਮੀਦ ਕਰ ਰਹੇ ਸਨ। ਜੇ ਮੰਤਰਾਲੇ ਨੇ ਕੁਮਾਰ ਦੇ ਮਾਮਲੇ ਵਿਚ ਕੋਈ ਗ਼ਲਤੀ ਕੀਤੀ ਹੈ, ਤਾਂ ਕੀ ਕੋਈ ਸੋਧ ਹੋਵੇਗੀ?
ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਗ਼ੈਰ-ਸਿਆਸੀ ਇੰਟਰਵਿਊ ਕਰਨ ਤੋਂ ਬਾਅਦ ਹੀ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਹਨ। ਅਕਸ਼ੇ ਦੇ ਕੰਮ ਦੇ ਸਿਲਸਿਲੇ ਦੀ ਗੱਲ ਕਰੀਏ ਤਾਂ ਉਹ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ 'ਸੂਰਿਯਾਵੰਸ਼ੀ', 'ਗੁੱਡ ਨਿਊਜ਼', 'ਮਿਸ਼ਨ ਮੰਗਲ' ਅਤੇ 'ਹਾਊਸਫੁਲ 4' ਲਈ ਰੁੱਝੇ ਹੋਏ ਹਨ।