ਟ੍ਰੰਪ ਦੇ ਬਿਆਨ ਨਾਲ ਤੇਲ ਡੁੱਲ੍ਹਿਆ, 70 ਡਾਲਰ ਤੋਂ ਹੇਠਾਂ ਆਇਆ ਕਰੂਡ ਤੇਲ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਇੱਕ ਵਾਰ ਫ਼ਿਰ ਚੀਨ ਤੋਂ ਆਯਾਤ ਵਸਤੂਆਂ 'ਤੇ ਭਾਰੀ ਕਰ ਲਗਾਉਣ ਦੀ ਚੇਤਾਵਨੀ ਦਿੱਤੀ ਹੈ। ਟ੍ਰੰਪ ਵੱਲੋਂ ਐਤਵਾਰ ਨੂੰ ਇਸ ਬਾਬਤ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ 2 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਅਤੇ ਬ੍ਰੇਂਟ ਕਰੂਡ ਦੀਆਂ ਕੀਮਤਾਂ ਫ਼ਿਰ 70 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈਆਂ।ਊਰਜਾ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਥੋੜੇ ਸਮੇਂ ਲਈ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਸਕਦੀ ਹੈ, ਪਰ ਫ਼ੇਰ ਰਿਕਵਰੀ ਆ ਜਾਵੇਗੀ ਕਿਉਂਕਿ ਈਰਾਨ ਅਤੇ ਵੈਨੇਜ਼ੁਏਲਾ ਤੋਂ ਕੱਚੇ ਤੇਲ ਦੀ ਅਪੂਰਤੀ ਘਟਨ ਨਾਲ ਵਿਸ਼ਵੀ ਮੰਗ ਦੇ ਮੁਕਾਬਲੇ ਅਪੂਰਤੀ ਦਾ ਸੰਕਟ ਬਣਿਆ ਰਹੇਗਾ ਜਿਸ ਦਾ ਸਾਥ ਹਮੇਸ਼ਾ ਕੱਚੇ ਤੇਲ ਦੀਆਂ ਕੀਮਤਾਂ ਨੂੰ ਮਿਲੇਗਾ।


ਕੌਮਾਂਤਰੀ ਵਾਇਦਾ ਬਾਜ਼ਾਰ ਆਈਸੀਈ 'ਤੇ ਸੋਮਵਾਰ ਨੂੰ ਕੱਚੇ ਤੇਲ ਦਾ ਜੁਲਾਈ ਵਾਇਦਾ ਪਿਛਲੇ ਸੈਸ਼ਨ ਤੋਂ 2.10 ਫ਼ੀਸਦੀ ਦੀ ਕਮਜ਼ੋਰੀ ਦੇ ਨਾਲ 69.36 ਡਾਲਰ ਪ੍ਰਤੀ ਬੈਰਲ 'ਤੇ ਬਣਿਆ ਹੋਇਆ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਟਵਿਟ ਕਰ ਕੇ ਐਤਵਾਰ ਨੂੰ ਚੀਨ ਤੋਂ 200 ਅਰਬ ਡਾਲਰ ਦੀਆਂ ਆਯਾਤ ਹੋਣ ਵਾਲੀਆਂ ਵਸਤੂਆਂ 'ਤੇ ਆਯਾਤ ਕਰ ਵਧਾ ਕੇ 10 ਫ਼ੀਸਦੀ ਤੋਂ 25 ਫ਼ੀਸਦੀ ਕਰਨ ਦੀ ਚਿਤਾਵਨੀ ਦਿੱਤੀ ਹੈ।