ਟੋਰਾਂਟੋ ਦੇ ਤਿੰਨ ਪੁਲਿਸ ਕਰਮੀਆਂ ਨੇ ਆਪਣੇ ਹੀ ਪੁਲਿਸ ਸਰਵਿਸ ਤੇ ਕੀਤਾ ਕੇਸ ਦਰਜ

by mediateam

ਟੋਰਾਂਟੋ , 06 ਮਈ (ਰਣਜੀਤ ਕੌਰ): 

ਟੋਰਾਂਟੋ ਦੇ ਤਿੰਨ ਪੁਲਿਸ ਕਰਮਚਾਰੀਆ ਨੇ ਯੋਂਨ ਸ਼ੋਸ਼ਣ ਦੇ ਕੇਸ  ਵਿਚੋ ਬਰੀ ਹੋਣ ਬਾਅਦ ਆਪਣੇ ਹੀ ਪੁਲੀਸ ਸਰਵਿਸ ਦੇ ਖਿਲਾਫ 5 ਮਿਲੀਅਨ ਡਾਲਰ ਦਾ ਕੇਸ ਦਰਜ ਕੀਤਾ ਹੈ , 51- ਡਵਿਜ਼ਨ ਕਾਂਸਟੇਬਲ ਲੇਜ਼ਲੀ ਨਯਜ਼ਨਿਕ, ਸਮੀਰ ਕਾਰਾ ਅਤੇ ਜੋਸੁਆ ਕੈ ਬਰੋ ਨੇ ਆਪਣੀ 20 ਪੇਜਾ ਦੇ ਬਿਆਨ ਵਿਚ ਟੋਰਾਂਟੋ ਪੁਲਿਸ ਸਰਵਿਜ਼ ਤੇ ਲਾਪਰਵਾਹੀ ਵਿਚ ਜਾਂਚ,ਜਨਤਕ ਦਫ਼ਤਰ ਵਿਚ ਦੂਰ ਵਿਹਾਰ ਕਰਨ ਦੇ ਦੋਸ਼ ਲਗਾਏ।


ਉਨਾ ਕਿਹਾ ਕਿ ਇੱਕ ਮਹੀਨੇ ਪਹਿਲਾ ਓਨਟਾਰੀਓ ਸੁਪੇਰਿਓਰ ਕੋਰਟ ਵਿੱਚ ਪੇਸ਼ ਕੀਤੇ ਗਏ ਮੁੱਕਦਮੇ ਵਿੱਚ ਕੋਈ ਵੀ ਦੋਸ਼ ਸਾਬਿਤ ਨਹੀ ਹੋਇਆ , ਇਸ ਕੇਸ ਵਿਚ ਪੁਲਸ ਚੀਫ, ਤਿੰਨ ਪ੍ਰੋਫੈਸਨਲ ਸਟੈਂਡਰਡ ਯੂਨਿਟ ਦੇ ਅਫ਼ਸਰ(ਜਿਨਾ ਵਿਚੋ ਇਕ ਰਿਟਾਇਰ ਹੋ ਗਿਆ ਹੈ) ਅਤੇ ਟੋਰੰਟੋ ਪੁਲਿਸ ਬੋਰਡ ਸ਼ਾਮਿਲ ਹੈ , ਗਰਮੀਆਂ ਦੇ ਇੱਕ ਬਹੁਤ ਚਰਚਿੱਤ ਟਰਾਇਲ ਦੌਰਾਨ ਪਾਰਕਿੰਗ ਅਫਸਰ ਜਿਸ ਦਾ ਨਾਮ ਪ੍ਰਕਾਸ਼ਨ ਪ੍ਰਬੰਧ ਦੁਆਰਾ ਸੁਰੱਖਿਅਤ ਕੀਤਾ ਗਿਆ ਉਸਨੇ ਦਾਅਵਾ ਕੀਤਾ ਕਿ 16 ਜਨਵਰੀ,2015 ਨੂੰ ਤਿੰਨ ਕਾਂਸਟੇਬਲ ਵੱਲੋ ਰੂਕੀ ਬਾਇ ਨਾਇਟ ਵਾਲੇ ਦਿਨ ਉਸ ਨਾਲ ਬਹੁਤ ਵਾਰੀ ਸ਼ੋਸ਼ਣ ਕੀਤਾ ਗਿਆ ਸੀ ,ਪੀੜਿਤਾ ਨੇ ਦਸਿਆ ਕਿ ਸ਼ੋਸ਼ਣ ਵੇਸਟੀਨ ਹਾਰਬਰ ਕੈਸਟਲ ਹੋਟਲ ਦੇ ਇੱਕ ਕਮਰੇ ਵਿਚ ਹੋਇਆ।

ਅਧਿਕਾਰੀਆ ਨੇ ਬਾਰ ਬਾਰ ਜ਼ੋਰ ਪਾਇਆ ਕਿ ਸਭ ਕੁਝ ਉਸਦੀ ਸਹਿਮਤੀ ਨਾਲ ਹੋਇਆ ਸੀ , ਅਗਸਤ 2017 ਵਿਚ ਓਨਟਾਰੀਓ ਕੋਰਟ ਦੇ ਜੱਜ ਐਨੀ ਮੇਲੋਏ ਨੇ ਤਿਨਾ ਅਫ਼ਸਰਾਂ ਨੂੰ ਬਰੀ ਕਰ ਦਿੱਤਾ ਅਤੇ ਕਿਹਾ ਕਿ ਸ਼ਿਕਾਇਤ ਕਰਤਾ ਦੀ ਗਵਾਹੀ ਵਿਚ ਸਥਿਰਤਾ ਨਾ ਹੋਣ ਦੇ ਮਾਮਲੇ ਵਿਚ ਉਨਾ ਨੂੰ ਦੋਸ਼ੀ ਕਰਾਰ ਦੇਣਾ ਠੀਕ ਨਹੀਂ ਹੋਵੇਗਾ,ਯੋਣ ਸ਼ੋਸ਼ਣ ਦੇ ਇਲਾਵਾ ਰਿਪੋਰਟ ਵਿਚ ਆਪਣੇ ਅਹੁਦੇ ਅਤੇ ਹਕ ਦਾ ਫਾਇਦਾ ਚੁੱਕਣ ,ਪੁਲੀਸ ਸਰਵਿਸ ਦੀ ਦਰਜੇਬੰਦੀ ਵਿਚ ਆਪਣੀ ਜੂਨੀਅਰ ਨਾਲ ਜ਼ਬਰਦਸਤੀ ਕਰਨ ਤੋਂ ਇਲਾਵਾ ਪ੍ਰਵਦਾ ਬਾਰ ਵਿਚ ਫ੍ਰੀ ਭੋਜਨ ਅਤੇ ਸ਼ਰਾਬ ਲੈਣ ਅਤੇ ਬਰਾਸ ਰੇਲ ਸਟ੍ਰਿਪ ਕਲੱਬ ਵਿੱਚ ਪੈਸੇ ਨਾ ਦੇਣ ਦਾ ਵੀ ਇਲਜ਼ਾਮ ਹੈ।

2015 ਵਿਚ ਮੁਜ਼ਰਮ ਪਾਏ ਜਾਣ ਤੋਂ ਬਾਅਦ ਓਹਨਾ ਨੂੰ ਪਿਛਲੇ ਸਾਲ ਦੇ ਅਖੀਰ ਵਿਚ ਹੋਰ ਦੋਸ਼ਾਂ ਵਿਚ ਮੁਜਰਿਮ ਪਾਏ ਜਾਣ ਤੇ ਸਰਵਿਸ ਤੋ ਮੁਅੱਤਲ ਕਰ ਦਿੱਤਾ ਗਿਆ ਸੀ , ਆਪਣੇ ਦਾਅਵੇ ਵਿਚ ਤਿੰਨ ਅਫ਼ਸਰਾਂ ਦਾ ਕਹਿਣਾ ਹੈ ਕਿ ਟੀਂ. ਪੀ. ਐੱਸ. ਦੇ ਨਿਰਦੇਸ਼ਾ ਅਨੁਸਾਰ ਉਨਾ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਪੁਲਸ ਸਰਵਿਸ ਐਕਟ ਦੇ ਅਧੀਨ ਕੋਈ ਵੀ ਜਾਂਚ ਨਹੀ ਹੋਵੇਗੀ ਪਰ ਜਨਵਰੀ 2018 ਵਿਚ ਓਨਾ ਨੂੰ ਸੂਚਿਤ ਕੀਤਾ ਗਿਆ ਕਿ ਉਹ ਅਸਲ ਵਿਚ ਜਾਂਚ ਦਾ ਵਿਸ਼ਾ ਸਨ।

ਉਨਾ ਇਹ ਵੀ ਦਾਅਵਾ ਕੀਤਾ ਕਿ ਜਾਂਚ ਪੜਤਾਲ ਅਤੇ ਬਾਅਦ ਦੇ ਦੋਸ਼ ਨਵੰਬਰ 2018 ਵਿਚ ਪੁਲਿਸ ਮੁਖੀ ਮਾਰਕ ਸਾਂਡਰਸ ਦੁਆਰਾ ਸਿਆਸੀ ਕਾਰਨਾਂ ਕਰਕੇ ਸ਼ੁਰੂ ਕੀਤੀ ਗਈ ਸੀ , ਨਾਲ ਹੀ ਉਨਾ ਕਿਹਾ ਕਿ ਉਨ੍ਹਾਂ ਨੂੰ ਪਹਿਲਾ ਵੀ ਮਾਨਸਿਕ ਤੇ ਭਾਵਨਾਤਮਕ ਤਕਲੀਫਾ ਦਾ ਸਾਹਮਣਾ ਕਰਨਾ ਪਿਆ ਸੀ ਭਾਵੇਂ ਕਿ ਉਨ੍ਹਾਂ ਨੂੰ ਕੋਰਟ ਵਲੋਂ ਬਰੀ ਕਰ ਦਿੱਤਾ ਗਿਆ ਸੀ ਅਤੇ ਉਹ ਆਪਣੀਆਂ ਨਿੱਜੀ ਜ਼ਿੰਦਗੀਆਂ ਨੂੰ ਸਾਧਾਰਨ ਤੌਰ ਤੇ ਜੀਣ ਦੀ ਤਿਆਰੀ ਕਰ ਰਹੇ ਸਨ।

ਉਨ੍ਹਾਂ ਨੇ 5 ਮਿਲੀਅਨ ਤੋਂ ਵਧ ਡਾਲਰ ਹਰਜਾਨੇ ਵਜੋਂ ਮੰਗੇ ਨਾਲ ਹੀ ਉਨਾ ਦਾਅਵਾ ਕੀਤਾ ਕਿ ਉਨਾ ਨੇ ਝੂਠੇ ਦੋਸ਼ਾਂ ਕਰਕੇ ਤੇ   ਮੀਡੀਆ ਦੇ ਧਿਆਨ ਦੇ ਕਰਕੇ ਭਾਵਨਾਤਮਕ,ਮਾਨਸਿਕ ਅਤੇ ਮਨੋਵਿਗਿਆਨ ਬਿਪਤਾ ਦੇ ਨਾਲ ਨਾਲ ਮਾਣ ਵੀ ਗਵਾ ਲਿਆ ਹੈ , ਟੋਰਾਂਟੋ ਪੁਲੀਸ ਦੇ ਬੁਲਾਰੇ ਐਲੀਸਨ ਸਪਾਰੱਕਸ ਨੇ ਪੁਸ਼ਟੀ ਕੀਤੀ ਕਿ ਦਾਅਵੇ ਦਾ ਬਿਆਨ ਇਕ ਹਫਤੇ ਪਹਿਲਾ ਹੀ ਪੇਸ਼ ਕਰ ਦਿੱਤਾ ਗਿਆ ਸੀ , ਉਨਾ ਇਹ ਵੀ ਦਸਿਆ ਕਿ ਬਚਾਓ ਪੱਖ ਦਾ ਬਿਆਨ ਅਜੇ ਦਰਜ ਨਹੀਂ ਕੀਤਾ ਗਿਆ ਹੈ ਪਰ ਦਾਅਵੇ ਦਾ ਬਚਾਅ ਕੀਤਾ ਜਾਵੇਗਾ।