by mediateam
ਕਰਾਚੀ (ਵਿਕਰਮ ਸਹਿਜਪਾਲ) : ਹਸਪਤਾਲ 'ਚ ਡਾਕਟਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਗ਼ਲਤੀਆਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹੀ ਹੀ ਇੱਕ ਲਾਪਰਵਾਹੀ ਦਾ ਮਾਮਲਾ ਪਾਕਿਸਤਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਉਸ ਦੀ ਇੱਕ ਗ਼ਲਤੀ 90 ਲੋਕਾਂ ਨੂੰ ਭਾਰੀ ਪੈ ਗਈ।ਦਰਅਸਲ ਡਾਕਟਰ ਨੇ ਦੂਸ਼ਿਤ ਸਰਿੰਜ ਨਾਲ ਲੋਕਾਂ ਨੂੰ ਇੰਜੈਕਸ਼ਨ ਲਗਾ ਦਿੱਤੇ ਜਿਸ ਕਾਰਨ 65 ਬੱਚਿਆਂ ਸਣੇ 90 ਲੋਕ ਐੱਚਆਈਵੀ ਦੇ ਸ਼ਿਕਾਰ ਹੋ ਗਏ।
ਜਾਂਚ ਟੀਮ ਨੇ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਡਾਕਟਰ ਖ਼ੁਦ ਵੀ ਸ਼ਾਇਦ ਐੱਚਆਈਵੀ ਪਾਜ਼ੀਟਿਵ ਹੈ।ਜ਼ਿਲ੍ਹਾ ਸਿਹਤ ਅਧਿਕਾਰੀ ਮੁਤਾਬਕ ਹੁਣ ਤੱਕ 90 ਲੋਕਾਂ ਦੇ ਐੱਚਆਈਵੀ ਪਾਜ਼ੀਟਿਵ ਹੋਣ ਦੀ ਸੂਚਨਾ ਮਿਲੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਇਹ ਕੰਮ ਡਾਕਟਰ ਨੇ ਕੀਤਾ ਹੈ ਜਿਸ ਨੇ ਦੂਸ਼ਿਤ ਸਰਿੰਜ ਨਾਲ ਕਈ ਮਰੀਜ਼ਾਂ ਨੂੰ ਇੰਜੈਕਸ਼ਨ ਲਗਾਇਆ ਹੈ।