ਰੋਡ ਸ਼ੋਅ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖਾਦਾ ਥੱਪੜ

by mediateam

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੂੰ ਅੱਜ ਰੋਡ ਸ਼ੋਅ ਦੌਰਾਨ ਇੱਕ ਸਖਸ਼ ਨੇ ਥੱਪੜ ਮਾਰ ਦਿੱਤਾ। ਰਿਪੋਰਟ ਮੁਤਾਬਕ ਅੱਜ ਭਾਵ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੋਤੀਨਗਰ ਸਥਿਤ ਕਰਮਪੁਰਾ ਇਲਾਕੇ 'ਚ ਰੋਡ ਸ਼ੋਅ ਕਰ ਰਹੇ ਸੀ ਤਾਂ ਉਸ ਸਮੇਂ ਇੱਕ ਸਖਸ਼ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਸੀ. ਐੱਮ. ਕੇਜਰੀਵਾਲ ਡਿੱਗ ਪਏ ਅਤੇ ਉਨ੍ਹਾਂ ਨੂੰ ਨਾਲ ਖੜ੍ਹੇ ਆਮ ਆਦਮੀ ਪਾਰਟੀ ਦੇ ਨੇਤਾ ਬਾਜੇਸ਼ ਗੋਇਲ ਨੇ ਸੰਭਾਲਿਆ ਫਿਲਹਾਲ ਥੱਪੜ ਮਾਰਨ ਵਾਲੇ ਸਖਸ਼ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ।

ਇਹ ਪਹਿਲੀ ਵਾਰ ਨਹੀਂ ਕਿ ਜਦੋਂ ਕੇਜਰੀਵਾਲ 'ਤੇ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ 'ਤੇ ਕਈ ਹਮਲੇ ਹੋ ਚੁੱਕੇ ਹਨ। ਪਿਛਲੇ ਲੋਕ ਸਭਾ ਚੋਣ ਦੌਰਾਨ ਵੀ ਉਨ੍ਹਾਂ 'ਤੇ ਸਿਆਹੀ ਸੁੱਟੀ ਗਈ ਸੀ। ਇਸ ਤੋਂ ਪਹਿਲਾਂ 2014 ਦੇ ਲੋਕ ਸਭਾ ਚੋਣਾਂ 'ਚ ਦਿੱਲੀ 'ਚ ਰੋਡ ਸ਼ੋਅ ਦੌਰਾਨ ਕੇਜਰੀਵਾਲ ਨੂੰ ਇਕ ਆਟੋ ਡਰਾਇਵਰ ਨੇ ਥੱਪੜ ਮਾਰਿਆ ਸੀ। ਆਮ ਆਦਮੀ ਪਾਰਟੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਪਾਰਟੀ ਨੇ ਇਕ ਟਵੀਟ ਕਰਕੇ ਕਿਹਾ, 'ਇਕ ਵਾਰ ਫਿਰ ਮੁੱਖ ਮੰਤਰੀ ਦੀ ਸੁਰੱਖਿਆ 'ਚ ਲਾਪਰਵਾਹੀ ਵਰਤੀ ਗਈ ਹੈ।

ਅਸੀਂ ਇਸ ਕਾਇਰਤਾ ਭਰੇ ਵਿਵਹਾਰ ਦੀ ਨਿੰਦਾ ਕਰਦੇ ਹਾਂ। ਵਿਰੋਧੀ ਵੱਲੋਂ ਕੀਤਾ ਗਿਆ ਇਹ ਹਮਲਾ ਆਮ ਆਦਮੀ ਪਾਰਟੀ ਨੂੰ ਨਹੀਂ ਰੋਕ ਸਕਦਾ। ਉਥੇ ਹੀ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ ਨੇ ਇਸ ਘਟਨਾ ਨੂੰ ਲੈ ਕੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, 'ਕੀ ਮੋਦੀ ਤੇ ਅਮਿਤ ਸ਼ਾਹ ਹੁਣ ਕੇਜਰੀਵਾਲ ਦਾ ਕਤਲ ਕਰਵਾਉਣ ਚਾਹੁੰਦੇ ਹਨ? 5 ਸਾਲ ਸਾਰੀ ਤਾਕਤ ਲਗਾ ਕੇ ਜਿਸ ਦਾ ਮਨੋਬਲ ਨਹੀਂ ਤੋੜ ਸਕੇ, ਚੋਣ 'ਚ ਨਹੀਂ ਹਰਾ ਸਕੇ, ਹੁਣ ਉਸ ਨੂੰ ਰਾਸਤੇ 'ਚੋਂ ਇਸ ਤਰ੍ਹਾਂ ਹਟਾਉਣਾ ਚਾਹੁੰਦੇ ਹੋ ਕਾਇਰੋ! ਇਹ ਕੇਜਰੀਵਾਲ ਹੀ ਤੁਹਾਡਾ ਕਾਲ ਹੈ।