ਚੰਡੀਗੜ੍ਹ , 04 ਮਈ ( NRI MEDIA )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹੁਣ ਭਾਰਤੀ ਸੈਨਾ ਦੁਆਰਾ ਪਾਕਿਸਤਾਨ ਦੇ ਬਾਲਕੋਟ ਵਿੱਚ ਏਅਰ ਸਟ੍ਰਾਈਕ ਦੇ ਸਬੂਤ ਮੰਗੇ ਹਨ ,ਕੈਪਟਨ ਅਮਰਿੰਦਰ ਸਿੰਘ ਨੇ ਇਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਸਬੂਤ ਸਾਹਮਣੇ ਲੈ ਕੇ ਆਉਣੇ ਚਾਹੀਦੇ ਹਨ , ਕੈਪਟਨ ਨੇ ਕਿਹਾ ਕਿ ਉਹ ਫੌਜੀ ਇਤਿਹਾਸਕਾਰ ਹਨ ਇਸ ਲਈ ਮੋਦੀ ਸਰਕਾਰ ਨੂੰ ਉਨ੍ਹਾਂ ਨੂੰ ਇਹ ਸਬੂਤ ਭੇਜਣੇ ਚਾਹੀਦੇ ਹਨ , ਇਸ ਮਾਮਲੇ ਵਿੱਚ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਵੀ ਇਸ ਤੋਂ ਪਹਿਲਾ ਸਰਜੀਕਲ ਸਟਰਾਇਕ ਤੇ ਸਵਾਲ ਖੜੇ ਕਰ ਚੁੱਕੇ ਹਨ |
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਇਹ ਪਹਿਲੀ ਵਾਰ ਨਹੀਂ ਜਦੋਂ ਕਿਸੇ ਹਮਲੇ ਦੇ ਸਬੂਤ ਬਾਰੇ ਕਿਹਾ ਗਿਆ ਹੈ , ਮੈਨੂੰ ਯਾਦ ਹੈ ਕਿ ਸਾਲ 1965 ਵਿੱਚ ਵੀ ਫੌਜ ਦੇ ਇੱਕ ਮੇਜਰ ਸਰਹੱਦ ਪਾਰ ਮਰੇ ਹੋਏ ਦੁਸ਼ਮਣਾਂ ਦੇ ਕੱਟੇ ਹੋਏ ਕੰਨ ਲੈ ਕੇ ਆਏ ਸਨ , ਇਸ ਨੇ ਭਾਰਤ ਦੀ ਕਾਰਵਾਈ ਸੰਬੰਧੀ ਸ਼ੱਕ ਨੂੰ ਦੂਰ ਕੀਤਾ ਸੀ , ਇਸੇ ਤਰ੍ਹਾਂ ਕਾਰਗਿਲ ਓਪਰੇਸ਼ਨ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸ਼ਨ , ਉਨ੍ਹਾਂ ਨੇ ਕਿਹਾ ਕਿ ਸਰਕਾਰ ਤੋਂ ਸਬੂਤ ਦੀ ਮੰਗ ਕਰਨ ਨਾਲ ਕੋਈ ਵੀ ਰਾਸ਼ਟਰ ਵਿਰੋਧੀ ਨਹੀਂ ਹੋ ਜਾਂਦਾ |
ਕੈਪਟਨ ਨੇ ਕਿਹਾ, 'ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਮਿਗ -21 ਜਹਾਜ਼ ਨੇ ਪਾਕਿਸਤਾਨ ਦੇ ਐੱਫ -16 ਜਹਾਜ਼ ਨੂੰ ਮਾਰਿਆ , ਇਸੇ ਤਰਾਂ ਬਾਲਾਕੋਟ ਵਿੱਚ ਸਾਡੀ ਹਵਾਈ ਫੌਜ ਦੀ ਤਰਤੀਬ ਵਾਲੀ ਕਾਰਵਾਈ ਦੀ ਸਫਲਤਾ ਬਾਰੇ ਜਾਣਨਾ ਵੀ ਬਹੁਤ ਖੁਸ਼ੀ ਦੀ ਗੱਲ ਹੋਵੇਗੀ , ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਤਰਫੋਂ ਭਾਰਤੀ ਹਵਾਈ ਸੈਨਾ ਦੀਆਂ ਕਾਰਵਾਈਆਂ ਦੀ ਸਿਆਸੀ ਮੱਦਦ ਲੈਣ ਅਤੇ ਸ਼ਹੀਦ ਸਿਪਾਹੀਆਂ ਦੇ ਨਾਮ ਉੱਤੇ ਵੋਟ ਮੰਗਣ ਦੀ ਕੋਸ਼ਿਸ਼ ਗਲਤ ਹੈ |
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, 'ਮੈਂ ਇੱਕ ਫੌਜੀ ਇਤਿਹਾਸਕਾਰ ਹਾਂ ਅਤੇ ਜੇ ਪੀ ਐਮ ਨਰੇਂਦਰ ਮੋਦੀ ਨੂੰ ਹਵਾਈ ਹਮਲੇ ਦੇ ਸਬੂਤ ਮੀਡੀਆ ਜਾਂ ਕਾਂਗਰਸ ਨੂੰ ਨਹੀਂ ਦੇਣਾ ਚਾਹੁੰਦੇ ਤਾਂ ਉਹ ਮੈਨੂੰ ਭੇਜ ਸਕਦੇ ਹਨ , ਸਰਕਾਰ ਦੇ ਦਾਅਵੇ ਦੇ ਅਨੁਸਾਰ, ਜੇ ਭਾਰਤੀ ਹਵਾਈ ਜਹਾਜ਼ ਨੇ ਸਫਲਤਾ ਪ੍ਰਾਪਤ ਕੀਤੀ ਤਾਂ ਇਕ ਫੌਜੀ ਅਤੇ ਭਾਰਤੀ ਹੋਣ ਨਾਲ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੋਵੇਗਾ |