ਨਵੀਂ ਦਿੱਲੀ, 04 ਮਈ (ਰਣਜੀਤ ਕੌਰ):
ਭਾਰਤ ਦੀ ਸਭ ਤੋਂ ਵਧੇਰੇ ਚੱਲਣ ਵਾਲੀ ਹੋਟਲ ਕੰਪਨੀ ਓ. ਵਾਇ. ਓ. (ਓਨ ਯੂਅਰ ਔਨ ਰੂੂਮ) ਜਿਸ ਨੂੰ ੳਯੋੰ ਵੀ ਕਹਿੰਦੇ ਨੇ ਹੁਣ ਯੋਰਪੀਅਨ ਵਿਰੋਧੀ ਲੇਯਰ ਗਰੁੱਪ ਨੂੰ ਖਰੀਦਣ ਜਾ ਰਹੀ ਹੈ। ਇਸ ਨੂੰ ਖਰੀਦਣ ਤੋਂ ਬਾਅਦ ਕੰਪਨੀ ਗਲੋਬਲ ਮਾਰਕੀਟ ਲੀਡਰ ਬਣ ਜਾਵੇਗੀ , ਓਯੋ ਅੱਜ ਤੋਂ 5 ਸਾਲ ਪਹਿਲਾ ਭਾਰਤ ਵਿਚ ਸ਼ੁਰੂ ਹੋਇਆ ਸੀ।ਸ਼ੁਰੂਆਤ ਵਿਚ ਇਹ ਭਾਰਤ ਵਿਚ ਹੀ ਬਜਟ ਦੇ ਹੋਟਲਾਂ ਨੂੰ ਬੁੱਕ ਕਰਨ ਦਾ ਕੰਮ ਕਰਦਾ ਸੀ ਪਰ ਹੁਣ ਦੁਨੀਆ ਦੇ 8 ਦੇਸ਼ਾਂ ਵਿਚ ਇਸ ਦੇ ਅਧੇ ਮਿਲੀਅਨ ਤੋਂ ਜਿਆਦਾ ਕਮਰੇ ਹਨ। ਇਨਾ ਦੇਸ਼ਾ ਵਿਚ ਚੀਨ, ਇੰਡੋਨੇਸ਼ੀਆ, ਇੰਗਲੈਂਡ ਤੇ ਮਲੇਸ਼ੀਆ ਵੀ ਸ਼ਾਮਲ ਹਨ। ਕੰਪਨੀ ਦਾ ਕਹਿਣਾ ਹੈ ਕਿ ਚੀਨ ਵਿਚ ਇਹ 5 ਸਭ ਤੋਂ ਬੇਹਤਰ ਮਹਿਮਾਨ ਨਵਾਜੀ ਕੰਪਨੀਆਂ ਵਿਚੋਂ ਇਕ ਹੈ ਇਸਦੇ 280 ਦੇਸ਼ਾ ਵਿੱਚ 5000 ਤੋ ਜਿਆਦਾ ਹੋਟਲ ਹਨ।
ਇਸਦਾ ਹੈਡਕੁਆਰਟਰ ਗੁੜਗਾਓਂ ਭਾਰਤ ਵਿਚ ਹੈ , ਰਿਪੋਰਟਾਂ ਦੇ ਅਨੁਸਾਰ ਓਯੋ ਐਮਸਟਰਡੈਮ ਵਿਚ ਸਥਿਤ ਲੈੱਯਰ ਗਰੁੱਪ ਨੂੰ ਪ੍ਰਾਪਤ ਕਰਨ ਲਈ 415 ਮਿਲੀਅਨ ਡਾਲਰ ਖਰਚ ਕਰ ਰਿਹਾ ਹੈ , ਜਰਮਨ ਮੀਡੀਆ ਕੰਪਨੀ ਏਕਸਲ ਸਪਰਿੰਗਰ ਨੇ ਕਿਹਾ ਕਿ ਇਹ 51% ਹਿੱਸੇ ਲਈ 207 ਮਿਲੀਅਨ ਡਾਲਰ ਪ੍ਰਾਪਤ ਕਰੇਗਾ , ਉਮੀਦ ਹੈ ਕਿ ਜੂਨ 2019 ਤਕ ਇਹ ਡੀਲ ਪੱਕੀ ਹੋ ਜਾਵੇਗੀ।
ਲੇਯਰ ਗਰੁੱਪ 13 ਦੇਸ਼ਾ ਵਿੱਚ 30,000 ਹੋਲੀਡੇ ਹੋਮਜ਼ ਅਤੇ 50 ਦੇਸ਼ਾ ਵਿੱਚ 85,000 ਤੋ ਵਧ ਪ੍ਰਾਪਰਟੀ ਨੂੰ ਚਲਾਉਂਦਾ ਹੈ ,ਇਹ ਸਭ ਕੁਝ ਇਹ ਇਕ ਹੋਮ ਮੈਂਨੇਜਮੈਂਟ ਹੇਠਾਂ ਸਬ ਸਕਿ੍ਪ ਸ਼ਨ ਅਧਾਰਿਤ ਸਰਵਿਸ ਹੇਠ ਕੰਟ੍ਰੋਲ ਕਰਦਾ ਹੈ ,ਓਯੋ ਨੇ ਕਿਹਾ ਕਿ ਹੋਸਪੀਟੇਲਟੀ ਉਦਯੋਗ ਵਿੱਚ ਲੀਡਰਸ਼ਿਪ ਬਰਕਰਾਰ ਰੱਖਣ ਦੇ ਨਾਲ ਨਾਲ ਇਸਦਾ ਵਿਸ਼ਵ ਵਿਚ ਰਿਅਲ ਸਟੇਟ ਬ੍ਰਾਂਡ ਬਣਨ ਦਾ ਸੁਪਨਾ ਵੀ ਪੂਰਾ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ 2018 ਵਿਚ ਕੰਪਨੀ ਦੀ ਕੀਮਤ 5 ਬਿਲੀਅਨ ਡਾਲਰ ਸੀ ਅਤੇ ਜਾਪਾਨ ਦੀ ਸੋਫਟ ਬੈਂਕ ਇਸ ਦੀ ਸਭ ਤੋਂ ਵੱਡੀ ਇਨਵੇਸਟਰਜ਼ ਵਿਚੋਂ ਇਕ ਸੀ , ਕੰਪਨੀ ਦਾ ਕਹਿਣਾ ਹੈ ਕਿ ਉਨਾ ਦੀ ਕੰਪਨੀ ਵਿਸ਼ਵ ਦੀਆ 3 ਸਭ ਤੋਂ ਵੱਡੀਆ ਹੋਟਲ ਚੇਂਨਜ਼ ਨਾਲੋ ਜ਼ਿਆਦਾ ਤੇਜੀ ਨਾਲ ਵਿਕਾਸ ਕਰ ਰਹੀ ਹੈ ਅਤੇ ਇਸ ਦਾ ਟੀਚਾ ਹੈ ਕਿ 2023 ਤਕ ਇਸ ਕੋਲ ਵਿਸ਼ਵ ਲੀਡਰ ਮੈਰੀਅਟ ਤੋ ਜ਼ਿਆਦਾ ਕਮਰੇ ਹੋ ਜਾਣ |