ਅੰਮ੍ਰਿਤਸਰ (ਵਿਕਰਮ ਸਹਿਜਪਾਲ) : 30 ਅਪ੍ਰੈਲ ਤੋਂ ਸ਼ਨੀਦੇਵ ਵੱਕਰੀ ਹੋਏ ਹਨ। ਸ਼ਨੀ ਦੀ ਸਾੜ੍ਹਸਤੀ ਤੇ ਸ਼ਨੀ ਦੇ ਢਈਏ ਦਾ ਅਸਰ 5 ਰਾਸ਼ੀਆਂ 'ਤੇ ਪਵੇਗਾ। ਸਾੜ੍ਹਸਤੀ ਬ੍ਰਿਸ਼ਚਕ, ਧਨੁ ਤੇ ਮਕਰ ਰਾਸ਼ੀ 'ਤੇ ਰਹੇਗੀ ਉੱਥੇ ਸ਼ਨੀ ਦਾ ਢਈਆ ਬ੍ਰਿਖ ਤੇ ਕਰਕ ਰਾਸ਼ੀ 'ਤੇ ਚੱਲੇਗਾ। ਸ਼ਨੀਦੇਵ 140 ਦਿਨਾਂ ਲਈ ਵੱਕਰੀ ਹੋਏ ਹਨ।
18 ਸਤੰਬਰ ਨੂੰ ਸ਼ਨੀ ਵਾਪਸ ਮਾਰਗੀ ਹੋਣਗੇ। ਮਹਾਮੰਡਲੇਸ਼ਵਰ ਦਾਦੂ ਮਹਾਰਾਜ ਨੇ ਦੱਸਿਆ ਕਿ ਅਜਿਹੇ ਜਾਤਕ ਨੂੰ ਸ਼ਨੀ ਦੀ ਸਾੜ੍ਹਸਤੀ, ਢਈਏ ਤੋਂ ਪਰੇਸ਼ਾਨ ਚੱਲ ਰਹੇ ਹਨ ਉਹ 4 ਮਈ ਨੂੰ ਸ਼ਨਿੱਚਰੀ ਮੱਸਿਆ ਤੇ ਪੂਜਾ ਰਾਹੀਂ ਕਿਰਪਾ ਪ੍ਰਾਪਤ ਕਰ ਸਕਦੇ ਹਨ।
ਇਨ੍ਹਾਂ ਰਾਸ਼ੀਆਂ 'ਤੇ ਚੱਲੇਗੀ ਸਾੜ੍ਹਸਤੀ
ਬ੍ਰਿਸ਼ਚਕ, ਧਨੁ ਤੇ ਮਕਰ
ਇਨ੍ਹਾਂ ਰਾਸ਼ੀਆਂ 'ਤੇ ਚੱਲੇਗਾ ਢਈਆ
ਬ੍ਰਿਖ ਤੇ ਕਰਕ
ਸ਼ਨੀ ਕਿਰਪਾ ਲਈ ਕਰੋ ਇਹ ਉਪਾਅ
- ਸ਼ਨੀ ਮੰਦਰ ਜਾ ਕੇ ਤਿਲ, ਤੇਲ ਤੇ ਸਰ੍ਹੋਂ ਦਾ ਦਾਨ ਕਰੋ।
- ਲੋਹੇ ਦੇ ਪਾਤਰ ਵਿਚ ਸਰ੍ਹੋਂ ਦਾ ਤੇਲ ਭਰ ਕੇ ਆਪਣਾ ਚਿਹਰਾ ਦੇਖੋ। ਪ੍ਰਾਰਥਨਾ ਕਰਨ ਤੋਂ ਬਾਅਦ ਮੰਦਰ ਵਿਚ ਉਸ ਤੇਲ ਨੂੰ ਦਾਨ ਕਰੋ।
- ਘੱਟੋ-ਘੱਟ 40 ਵਾਰ ਸ਼ਨੀ ਚਲੀਸਾ ਦਾ ਪਾਠ ਇੱਕੋ ਬੈਠਕ 'ਚ ਕਰੋ।
- ਸ਼ਨੀ ਮੰਤਰ ਦਾ ਵਧ ਤੋਂ ਵਧ ਪਾਠ ਕਰੋ।
- ਆਪਣੇ ਪਾਏ ਹੋਏ ਕੱਪੜੇ, ਜੁੱਤੀ-ਚੱਪਲ ਲੋੜਵੰਦਾਂ ਨੂੰ ਦਿਉ।
- ਗ਼ਰੀਬ-ਕਮਜ਼ੋਰ ਲੋਕਾਂ ਨੂੰ ਭੋਜਨ ਕਰਵਾਓ।