by mediateam
ਓਂਟਾਰੀਓ (ਵਿਕਰਮ ਸਹਿਜਪਾਲ) : ਅਕਸ਼ੇ ਕੁਮਾਰ ਦੇ ਲੋਕਸਭਾ ਚੋਣਾਂ 2019 'ਚ ਵੋਟ ਨਾ ਪਾਉਣ ਕਰਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਹੰਗਾਮਾ ਹੋਇਆ ਸੀ। ਇਸ ਬਾਰੇ ਜਦੋਂ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਅਕਸ਼ੇ ਨੇ ਕੋਈ ਜਵਾਬ ਨਾ ਦਿੱਤਾ। ਜਿਸ ਦਾ ਵੀਡੀਓ ਵਾਇਰਲ ਹੋਇਆ ਸੀ। ਹੁਣ ਅਕਸ਼ੇ ਕੁਮਾਰ ਨੇ ਆਪਣੀ ਨਾਗਰਿਕਤਾ ਨੂੰ ਲੈ ਕੇ ਖੁਲਾਸਾ ਕੀਤਾ ਹੈ। ਇਸ ਸਬੰਧੀ ਉਨ੍ਹਾਂ ਇਕ ਟਵੀਟ ਕੀਤਾ ਹੈ।
ਅਕਸ਼ੇ ਕੁਮਾਰ ਨੇ ਟਵੀਟ ਕਰ ਕਿਹਾ," ਮੈਨੂੰ ਸਮਝ ਨਹੀਂ ਆ ਰਹੀ ਮੇਰੀ ਨਾਗਰਿਕਤਾ ਨੂੰ ਲੈ ਕੇ ਬੇਲੋੜ ਦਿਲਚਸਪੀ ਅਤੇ ਨਕਰਾਤਮਕਤਾ ਕਿਉਂ ਹੈ? ਮੈਂ ਕਦੀ ਇਹ ਗੱਲ ਨਹੀਂ ਲੁਕਾਈ ਕਿ ਮੇਰੇ ਕੋਲ ਕੈਨੇਡਾ ਦਾ ਪਾਸਪੋਰਟ ਹੈ । ਇਹ ਵੀ ਗੱਲ ਸੱਚ ਹੈ ਕਿ ਮੈਂ 7 ਸਾਲਾਂ ਤੋਂ ਕੈਨੇਡਾ ਨਹੀਂ ਗਿਆ। ਮੈਂ ਭਾਰਤ 'ਚ ਕੰਮ ਕਰਦਾ ਹਾਂ ਅਤੇ ਭਾਰਤ 'ਚ ਹੀ ਟੈਕਸ ਭਰਦਾ ਹਾਂ।" ਜ਼ਿਕਰਯੋਗ ਹੈ ਕਿ ਅਕਸ਼ੇ ਨੂੰ ਕੈਨੇਡਾ ਦੀ ਨਾਗਰਿਕਤਾ ਸਨਮਾਨ ਦੇ ਤੌਰ 'ਤੇ ਮਿਲੀ ਹੋਈ ਹੈ।