IPL T20 : KKR ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾ ਹਾਸਲ ਕੀਤੀ ਸ਼ਾਨਦਾਰ ਜਿੱਤ

by

ਮੋਹਾਲੀ (ਵਿਕਰਮ ਸਹਿਜਪਾਲ) : ਕਿੰਗਸ ਇਲੈਵਨ ਪੰਜਾਬ ਤੋਂ ਮੋਹਾਲੀ ਦੇ ਮੈਦਾਨ 'ਤੇ 184 ਦੌੜਾਂ ਦਾ ਟੀਚਾ ਮਿਲਣ ਤੋਂ ਬਾਅਦ ਕੇ.ਕੇ.ਆਰ ਨੇ ਸ਼ੁਭਮਨ ਗਿੱਲ ਦੇ ਅਰਧ ਸੈਂਕੜੇ ਦੀ ਬਦੋਲਤ 7 ਵਿਕਟਾਂ ਤੋਂ ਜਿੱਤ ਹਾਸਲ ਕੀਤੀ। ਪੰਜਾਬ ਵਲੋਂ ਨਿਕੋਲਸ ਪੂਰਣ ਤੇ ਸੈਮ ਕਿਊਰਨ ਨੇ ਧਮਾਕੇਦਾਰ ਪਾਰੀਆਂ ਖੇਡ ਕੇ 183 ਦੌੜਾਂ ਬਣਾ ਦਿੱਤਾ ਸੀ। ਜਵਾਬ 'ਚ ਕੇ.ਕੇ.ਆਰ. ਨੇ ਸ਼ੁਭਮਨ ਗਿੱਲ ਦੇ 65, ਕ੍ਰਿਸ ਲੀਨ ਦੇ 46 ਦੌੜਾਂ ਦੀ ਬਦੋਲਤ ਟੀਚਾ ਹਾਸਲ ਕੀਤਾ। ਇਸ ਤੋਂ ਪਹਿਲਾਂ ਪੰਜਾਬ ਦੀ ਸ਼ੁਰੂਆਤ ਖਰਾਬ ਰਹੀ।

ਤੀਜੇ ਓਵਰ 'ਚ ਲੋਕੇਸ਼ ਰਾਹੁਲ ਸਿਰਫ ਦੋ ਦੌੜਾਂ ਬਣਾ ਕੇ ਸੰਦੀਪ ਵਾਰਿਅਰ ਦੀ ਗੇਂਦ 'ਤੇ ਲੀਨ ਨੂੰ ਕੈਚ ਫੜਾ ਦਿੱਤਾ। ਵਾਰਿਅਰ ਇਥੇ ਹੀ ਨਹੀਂ ਰੁੱਕੇ। ਇਸ ਤੋਂ ਬਾਅਦ ਉਨ੍ਹਾਂ ਨੇ ਕ੍ਰਿਸ ਗੇਲ ਨੂੰ ਵੀ ਸ਼ੁਭਮਨ ਗਿੱਲ ਦੇ ਹੱਥੋਂ ਕੈਚ ਆਓਟ ਕਰ ਕੇ ਆਪਣਾ ਸ਼ਿਕਾਰ ਬਣਾ ਲਿਆ। ਗੇਲ ਨੇ 14 ਗੇਂਦਾਂ 'ਚ ਦੋ ਚੌਕਿਆਂ ਦੀ ਮਦਦ ਨਾਲ 14 ਦੌੜਾਂ ਬਣਾਇਆਂ। 22 ਦੌੜਾਂ 'ਤੇ ਦੋ ਵਿਕਟਾਂ ਡਿੱਗਣ ਤੋਂ ਬਾਅਦ ਨਿਕੋਲਸ ਪੂਰਨ ਮੈਦਾਨ 'ਚ ਆਏ। ਉਨ੍ਹਾਂ ਨੇ ਆਉਂਦਿਆ ਹੀ ਧਮਾਕੇਦਾਰ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਦੂਜੇ ਪਾਸੇ ਮਯੰਕ ਅਗਰਵਾਲ ਵੀ ਹੋਲੀ-ਹੋਲੀ ਆਪਣੀ ਪਾਰੀ ਅੱਗੇ ਵਧਾਉਂਦੇ ਹੋਏ ਦਿਖੇ। ਪੂਰਣ ਨੇ ਮੈਚ ਦੌਰਾਨ ਚਾਰ ਜ਼ਬਰਦਸਤ ਛੱਕੇ ਲਗਾਏ ਪਰ ਇਸ ਤੋਂ ਪਹਿਲਾਂ ਕਿ ਉਹ ਅਰਧ ਸੈਂਕੜਾ ਪੂਰਾ ਕਰਦੇ ਨਿਤਿਸ਼ ਰਾਣਾ ਨੇ ਉਨ੍ਹਾਂ ਨੂੰ ਵਾਰਿਅਰ ਦੇ ਹੱਥੋਂ 48 ਦੌੜਾਂ 'ਤੇ ਕੈਚ ਆਊਟ ਕਰਾ ਦਿੱਤਾ।