ਕੈਨੇਡਾ : ਸਿੱਖ ਦਿਵਸ ਪਰੇਡ ‘ਚ ਸ਼ਾਮਿਲ ਹੋਣ ਫੌਜੀਆਂ ਨੂੰ ਲੈ ਕੇ ਉਠਿਆ ਵਿਵਾਦ

by mediateam

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਵਿਖੇ ਸਿੱਖ ਦਿਵਸ ਪਰੇਡ ‘ਚ ਸ਼ਾਮਿਲ ਹੋਣ ਲਈ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਪਰੇਡ ਵਿਚ ਕੈਨੇਡਾ ਦੀ ਪੁਲਿਸ ਅਤੇ ਫੌਜ ਦਾ ਇਕ ਸਮੂਹ ਹਥਿਆਰਾਂ ਨਾਲ ਸ਼ਾਮਿਲ ਸੀ ਜਿਸ ਦੇ ਜ਼ਿਆਦਾਤਰ ਮੈਂਬਰ ਸਿੱਖ ਸਨ। ਸਿੱਖ ਦਿਵਸ ਪਰੇਡ ‘ਤੇ ਇਨ੍ਹਾਂ ਹਥਿਆਰਬੰਦ ਫੌਜੀਆਂ ਦੀ ਸ਼ਮੂਲੀਅਤ ਨੂੰ ਲੈ ਕੇ ਵਿਵਾਦ ਉੱਠ ਗਿਆ। ਸਿੱਖ ਦਿਵਸ ਪਰੇਡ ਦੀਆਂ ਤਸਵੀਰਾਂ ਵਿਚ ਇਹ ਦੇਖਿਆ ਜਾ ਸਕਦਾ ਹੈ ਕਿ ਇਸ ਪਰੇਡ ਵਿਚ ਕਈ ਸਿੱਖ ਫੌਜੀ ਵੀ ਪਰੇਡ ਕਰ ਰਹੇ ਸਨ ਅਤੇ ਉਹਨਾਂ ਕੋਲ ਬੰਦੂਕਾਂ ਵੀ ਸਨ ਪਰ ਫੌਜ ਦੇ ਨਿਯਮਾਂ ਅਨੁਸਾਰ ਇਹਨਾਂ ਬੰਦੂਕਾਂ ਦੀ ਵਰਤੋਂ ਆਮ ਤੌਰ ‘ਤੇ ਨਹੀਂ ਕੀਤੀ ਜਾਂਦੀ ਹੈ।

ਕੈਨੇਡੀਅਨ ਫੌਜ ਦੇ ਬੁਲਾਰੇ ਅਨੁਸਾਰ ਫੌਜੀ ਇਹਨਾਂ ਹਥਿਆਰਾਂ ਨੂੰ ਸਿਰਫ ਮਿਲਟਰੀ ਪਰੇਡ ਦੇ ਮੌਕੇ ‘ਤੇ ਹੀ ਵਰਤ ਸਕਦੇ ਹਨ। ਲੌਰਨ ਸਕੋਟਸ ਰਿਵਰਸ ਯੂਨੀਟ ਦੇ ਕਮਾਂਡਿਗ ਅਫਸਰ ਨੇ ਹਥਿਆਰਾਂ ਲਈ ਦਸਤਖਤ ਵੀ ਕੀਤੇ ਸਨ। ਫੌਜ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਦੇ ਕਮਾਂਡਰ ਨੇ ਪਰੇਡ ਵਿਚ ਹਥਿਆਰਾਂ ਲਈ ਮਨਜ਼ੂਰੀ ਦਿੱਤੀ। ਕੈਨੇਡੀਅਨ ਫੌਜ ਸਿੱਖ ਦਿਵਸ ਪਰੇਡ ਦੇ ਮੌਕੇ ‘ਤੇ ਜਾਰੀ ਕੀਤੇ ਗਏ ਹਥਿਆਰਾਂ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹੈ।

ਉਹਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਜਾਰੀ ਹੈ। ਸਿੱਖਾਂ ਦੇ ਤਿਉਹਾਰ ਵਿਸਾਖੀ ਮੌਕੇ ਟੋਰਾਂਟੋ ਵਿਚ ਸਿੱਖ ਡੇ ਪਰੇਡ ਆਯੋਜਿਤ ਕੀਤੀ ਗਈ ਸੀ। ਇਸ ਸਾਲ ਦੀ ਸਿੱਖ ਦਿਵਸ ਪਰੇਡ ਇਸ ਲਈ ਵੀ ਜਰੂਰੀ ਸੀ ਕਿਉਂਕਿ ਇਸ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡਾ ਐਲਾਨ ਕਰਦੇ ਹੋਏ ਸਾਲ 2018 ਦੀ ਰਿਪੋਰਟ ਵਿਚੋਂ ਸ਼ਬਦ ‘ਸਿੱਖ ਅਤਿਵਾਦ’ ਹਟਾ ਦਿਤਾ ਸੀ।

ਇਕ ਬਿਆਨ ਵਿਚ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ ਕਿ ਹਥਿਆਰਾਂ ਦੀ ਚੋਣ ਅਣਉਚਿਤ ਸੀ ਪਰ ਇਸ ਵਿਚ ਹਿੱਸਾ ਲੈਣ ਦੇ ਇਰਾਦੇ ਚੰਗੇ ਸਨ। ਸੱਜਣ ਨੇ ਕਿਹਾ ਕਿ “ਮੈਂ ਜਾਣਦਾ ਹਾਂ ਕਿ ਚੌਥੀ ਡਿਵੀਜ਼ਨ ਦੇ ਕਮਾਂਡਰ ਤੇ ਹੋਰ ਕਮਾਂਡਰ ਇਹ ਯਕੀਨੀ ਬਣਾਉਣ ਲਈ ਢੁਕਵੀਂ ਕਾਰਵਾਈ ਕਰਨਗੇ ਕਿ ਅਜਿਹਾ ਕੁਝ ਦੁਬਾਰਾ ਕਦੇ ਨਾ ਵਾਪਰੇ।