ਕੈਨੇਡਾ ਸਰਕਾਰ ਨੇ ਭਾਰਤੀ ਪਿਓ-ਪੁੱਤ ਦੀ ਮ੍ਰਿਤਕ ਦੇਹਾਂ ਨੂੰ ਭਾਰਤ ਨਹੀਂ ਲਿਆਉਣ ਦਿੱਤਾ

by mediateam

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਮੂਲ ਦੇ ਰਾਮਨਿਵਾਸ ਮਿਸ਼ਰਾ ਅਤੇ ਉਨ੍ਹਾਂ ਦੇ ਬੇਟੇ ਦੀ ਕੈਨੇਡਾ ਵਿਚ ਸਵੀਮਿੰਗ ਪੂਲ ਵਿਚ ਡੁੱਬਣ ਕਾਰਨ ਮੌਤ ਹੋ ਗਈ ਸੀ, ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਦੀ ਭਾਰਤ ਸਰਕਾਰ ਵਲੋਂ ਪੁਰਜ਼ੋਰ ਕੋਸ਼ਿਸ਼ ਕੀਤੀ ਗਈ ਪਰ ਕੈਨੇਡਾ ਦੇ ਕਾਨੂੰਨ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਖਬਰਾਂ ਵੀ ਸਨ ਕਿ ਭਾਰਤੀ ਮੂਲ ਦੇ ਪਿਓ-ਪੁੱਤ ਦੀਆਂ ਮ੍ਰਿਤਕ ਦੇਹਾਂ ਪੈਸਿਆਂ ਦੀ ਕਮੀ ਕਾਰਨ ਭਾਰਤ ਨਹੀਂ ਲਿਆਂਦੀਆਂ ਜਾ ਸਕੀਆਂ। ਪਰ ਲਾਸ਼ਾਂ ਕੈਨੇਡਾ ਤੋਂ ਭਾਰਤ ਨਾ ਲਿਆਉਣ ਵਿਚ ਵੱਡੀ ਮੁਸ਼ਕਲ ਪੈਸੇ ਦੀ ਕਮੀ ਨਹੀਂ ਸਗੋਂ ਕੈਨੇਡਾ ਦਾ ਕਾਨੂੰਨ ਹੀ ਹੈ। ਮਿਸ਼ਰਾ ਅਤੇ ਉਨ੍ਹਾਂ ਦੇ ਦਸ ਸਾਲਾ ਪੁੱਤਰ ਦੀ ਮੌਤ ਕੈਨੇਡਾ ਦੇ ਵਿੰਨੀਪੈਗ ਵਿਚ ਆਪਣੇ ਅਪਾਰਟਮੈਂਟ ਦੇ ਸਵੀਮਿੰਗ ਪੂਲ ਵਿਚ ਡੁੱਬਣ ਕਾਰਨ ਹੋ ਗਈ ਸੀ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤੀ ਮੂਲ ਦੇ ਸਾਫ਼ਟਵੇਅਰ ਇੰਜੀਨੀਅਰ ਰਾਮਨਿਵਾਸ ਮਿਸ਼ਰਾ ਅਤੇ ਉਨ੍ਹਾਂ ਦੇ ਬੇਟੇ ਦਾ ਸਸਕਾਰ ਕੈਨੇਡਾ ਵਿਚ ਹੀ ਕੀਤਾ ਜਾਵੇਗਾ। ਮਿਸ਼ਰਾ ਦੀ ਪਤਨੀ ਅਨੁਪਮਾ ਮਿਸ਼ਰਾ ਦੀ ਤਬੀਅਤ ਹੁਣ ਠੀਕ ਹੈ। ਉਨ੍ਹਾਂ ਨੇ ਆਪਣੇ ਪਤੀ ਅਤੇ ਬੇਟੇ ਦਾ ਕੈਨੈਡਾ ਵਿਚ ਹੀ ਸਸਕਾਰ ਕੀਤੇ ਜਾਣ ਦੀ ਇੱਛਾ ਜਤਾਈ ਹੈ। ਹਾਲਾਂਕਿ ਉਨ੍ਹਾਂ ਦੇ ਛੋਟੇ ਬੇਟੇ ਆਰਵ ਨੂੰ ਬਚਾ ਲਿਆ ਗਿਆ ਸੀ। ਪਹਿਲਾਂ ਅਜਿਹੀਆਂ ਖ਼ਬਰਾਂ ਸਨ ਕਿ ਪਰਿਵਾਰ ਕੋਲ 30 ਲੱਖ ਰੁਪਏ ਨਾ ਹੋਣ ਕਾਰਨ ਪਿਓ-ਪੁੱਤ ਦੀ ਲਾਸ਼ ਭਾਰਤ ਲਿਆਉਣੀ ਸੰਭਵ ਨਹੀਂ ਹੋ ਰਹੀ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਖ਼ਲ ਤੋਂ ਬਾਅਦ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਿਕਾਸ ਸਵਰੂਪ ਮਾਮਲੇ ਦੀ ਪੜਤਾਲ ਕਰ ਰਹੇ ਹਨ। ਸਵਰੂਪ ਦਾ ਕਹਿਣਾ ਹੈ ਕਿ ਕੈਨੇਡਾ ਦੇ ਕਾਨੂੰਨ ਮੁਤਾਬਕ ਕਿਸੇ ਵੀ ਵਿਅਕਤੀ ਦੀ ਮ੍ਰਿਤਕ ਦੇਹ ਹਪਸਤਾਲ ਤੋਂ ਤਾਂ ਹੀ ਮਿਲ ਸਕਦੀ ਹੈ ਜਦ ਉਨ੍ਹਾਂ ਦਾ ਕੋਈ ਸਕਾ ਵਿਅਕਤੀ ਲਿਖ ਕੇ ਦੇਵੇ। ਹਾਦਸੇ ਤੋਂ ਬਾਅਦ ਮਿਸ਼ਰਾ ਦੀ ਪਤਨੀ ਦੀ ਹਾਲਤ ਠੀਕ ਨਹੀਂ ਸੀ, ਅਜਿਹੇ ਵਿਚ ਉਹ ਅਪਲਾਈ ਕਰਨ ਦੀ ਹਾਲਤ ਵਿਚ ਨਹੀਂ ਸੀ। ਇਸ ਲਈ ਹਸਪਤਾਲ ਲਾਸ਼ ਨਹੀਂ ਦੇ ਰਿਹਾ ਸੀ।