ਬਠਿੰਡਾ : ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਭੁੱਚੋ ਦੇ ਬਲਾਕ ਗੋਨਿਆਣਾ ਵਿਚ ਕਈ ਪਿੰਡਾਂ ਦਾ ਦੌਰਾ ਕੀਤਾ, ਜਿਸ 'ਚ ਉਨ੍ਹਾਂ ਪਿੰਡ ਨੇਹੀਆ ਵਾਲਾ ਵਿਖੇ ਜਸਵੀਰ ਸਿੰਘ ਬਰਾੜ ਦੀ ਗ੍ਹਿ ਵਿਖੇ ਕਾਂਗਰਸ ਅਤੇ ਹੋਰ ਪਾਰਟੀਆਂ ਛੱਡ ਕੇ ਆਏ 50 ਪਰਿਵਾਰਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕੀਤਾ। ਬੀਬੀ ਬਾਦਲ ਨੇ ਪਿੰਡ ਖੇਮੂਆਣਾ, ਹਰਰਾਏਪੁਰ, ਗਿਲਪੱਤੀ, ਜੀਦਾ, ਨੇਹੀਆ ਵਾਲਾ ਤੇ ਹੋਰ ਕਈ ਪਿੰਡਾਂ ਦਾ ਦੌਰਾ ਕਰਦਿਆਂ ਆਪਣੇ ਭਾਸ਼ਣ 'ਚ ਕਿਹਾ ਕਾਂਗਰਸ ਪਾਰਟੀ ਨੇ ਪੰਜਾਬ ਦੀ ਭੋਲੀ ਭਾਲੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ, ਜੋ ਵਾਅਦੇ ਕਾਂਗਰਸੀਆਂ ਨੇ ਕੀਤੇ ਸਨ ਉਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਮੋਹ ਕਾਂਗਰਸ ਪਾਰਟੀ ਤੋਂ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ। ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਕਿਥੇਂ ਗਈਆਂ ਘਰ-ਘਰ ਨੌਕਰੀਆਂ ਅਤੇ ਨੌਜਵਾਨਾਂ ਨੂੰ ਦੇਣ ਵਾਲੇ ਮਹਿੰਗੇ ਮੋਬਾਈਲ ਬਾਰੇ ਉਨ੍ਹਾਂ ਲੋਕਾਂ ਤੋਂ ਪੱੁਿਛਆ। ਉਨ੍ਹਾਂ ਕਿਹਾ ਆਪ ਤੇ ਹੋਰ ਦੂਜੀਆਂ ਪਾਰਟੀਆਂ ਕਾਂਗਰਸ ਪਾਰਟੀ ਦੀ ਬੀ ਟੀਮ ਹਨ। ਉਨ੍ਹਾਂ ਦਾ ਮੁੱਖ ਮਕਸਦ ਹੀ ਅਕਾਲੀ ਦਲ ਦੇ ਵੋਟ ਬੈਂਕ ਨੂੰ ਕਿਸੇ ਨਾ ਕਿਸੇ ਤਰੀਕੇ ਖੋਰਾ ਲਗਾਉਣਾ ਹੈ। ਹੁਣ ਵੇਲਾ ਜਾਗਣ ਦਾ ਹੈ ਆਓ ਸਾਰੇ ਰਲ ਕੇ 19 ਮਈ ਨੂੰ ਅਕਾਲੀ ਦਲ ਦੇ ਚੋਣ ਨਿਸ਼ਾਨ 'ਤੇ ਮੋਹਰਾਂ ਲਗਾਈਏ ਤੇ 23 ਮਈ ਨੂੰ ਕਾਂਗਰਸ ਭਜਾਈਏ।
ਕਾਂਗਰਸ ਪਾਰਟੀ ਤੋਂ ਹਰ ਵਰਗ ਦੁਖੀ ਹੈ ਇਥੋਂ ਤੱਕ ਕਿ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫ਼ਤਿਆਂ ਵਿਚ ਨਸ਼ੇ ਨੂੰ ਖਤਮ ਕਰਨ ਲਈ ਸ੍ਰੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਹੈ। ਨਸ਼ੇ ਦੀ ਉਵਰਡੋਜ ਨਾਲ ਵੱਡੀ ਗਿਣਤੀ 'ਚ ਅੱਜ ਵੀ ਨੌਜਵਾਨ ਮਰ ਰਹੇ ਹਨ। ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ, ਜਿਸ ਨੇ 84 ਵਿਚ ਸ੍ਰੀ ਦਰਬਾਰ ਸਾਹਿਬ ਦੇ ਹਮਲਾ ਕਰਵਾਇਆ ਸੀ। ਇਸ ਮੌਕੇ ਉਨ੍ਹਾਂ ਨਾਲ ਬਲਕਾਰ ਸਿੰਘ ਬਰਾੜ ਸਾਬਕਾ ਉਪ ਚੇਅਰਮੈਨ, ਲਖਵੀਰ ਸਿੰਘ ਲੱਖੀ ਜੈਲਦਾਰ ਹਲਕਾ ਇੰਚਾਰਜ, ਸੁਖਮਨ ਸਿੰਘ ਸਿੱਧੂ, ਫਲੇਲ ਸਿੰਘ ਸਰਪੰਚ, ਜਗਮੀਤ ਸਿੰਘ ਭੋਖੜਾ, ਜਸਵੀਰ ਸਿੰਘ ਬਰਾੜ ਸੀ. ਆਗੂ, ਮਿੰਟੂ ਬਰਾੜ, ਅਮਰਜੀਤ ਸਿੰਘ ਜੰਡਾਵਾਲਾ, ਹਨੀ ਨੇਹੀਆ ਵਾਲਾ ਬਲਾਕ ਸੰਮਤੀ ਮੈਂਬਰ, ਨਰਦੇਵ ਸਿੰਘ ਪੂਹਲੀ, ਜਗਸੀਰ ਸਿੰਘ ਪੂਹਲੀ, ਇਕਬਾਲ ਜੀਤ ਸਿੰਘ ਪੂਹਲੀ, ਰਛਪਾਲ ਸਿੰਘ ਭੋਖੜਾ, ਬਿੱਟਾ ਬਰਾੜ, ਨੀਟੂ ਬਰਾੜ ਅਤੇ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।