by
ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਚੋਣ ਕਮਿਸ਼ਨ ਨੇ ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਦੇ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਬਿਨ੍ਹਾਂ ਇਜਾਜ਼ਤ ਦੇ ਰੈਲੀ ਕੱਢੀ ਹੈ। ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਤੋਂ ਪੂਰਬੀ ਦਿੱਲੀ ਦੇ ਉਮੀਦਵਾਰ ਆਤਿਸ਼ੀ ਨੇ ਟਿੱਪਣੀ ਕੀਤੀ ਹੈ।
ਉਨ੍ਹਾਂ ਟਵੀਟ ਕਰ ਕਿਹਾ, "ਪਹਿਲਾਂ ਨਾਮਜ਼ਦਗੀ ਪੇਪਰਾਂ 'ਚ ਗੜਬੜੀ, ਫ਼ੇਰ 2-2 ਵੋਟਰ ਆਈਡੀ ਕਾਰਡ ਰੱਖਣ ਦਾ ਜੁਰਮ। ਹੁਣ ਗੈਰ ਕਾਨੂੰਨੀ ਰੈਲੀ ਦੇ ਲਈ ਐਫ਼ਆਈਆਰ। ਗੌਤਮ ਗੰਬੀਰ ਤੋਂ ਮੇਰਾ ਸਵਾਲ ਇਹ ਹੈ ਕਿ ਜੇ ਨਿਯਮ ਨਹੀਂ ਜਾਣਦੇ ਤਾਂ ਖੇਡ ਕਿਉਂ ਖੇਡ ਰਹੇ ਹੋ?" ਦੱਸਣਯੋਗ ਹੈ ਕਿ 25 ਅਪ੍ਰੈਲ ਨੂੰ ਦਿੱਲੀ ਦੇ ਜੰਗਪੁਰਾ 'ਚ ਗੌਤਮ ਗੰਭੀਰ ਨੇ ਰੈਲੀ ਕੱਢੀ ਸੀ ਜਿਸ ਦੀ ਇਜਾਜ਼ਤ ਉਨ੍ਹਾਂ ਨੇ ਪ੍ਰਸਾਸ਼ਨ ਤੋਂ ਨਹੀਂ ਲਈ ਸੀ।