ਰਿਪੋਰਟ – ਜਾਅਲੀ ਸਟ੍ਰੀਮਿੰਗ ਐਪਸ ਬਣੇ ਯੂਜਰਸ ਲਈ ਵੱਡਾ ਖਤਰਾ

by mediateam

ਵਾਸ਼ਿੰਗਟਨ, 27 ਅਪ੍ਰੈਲ (ਰਣਜੀਤ ਕੌਰ): 

ਅਮਰੀਕਾ ਵਿਚ ਕੀਤੀ ਗਈ ਇੱਕ ਸਟੱਡੀ ਵਿਚ ਪਤਾ ਲਗਿਆ ਹੈ ਉਪਭੋਗਤਾ ਚਰਚਿਤ ਆਨਲਾਈਨ ਸੀਰੀਜ਼ ਦੇ ਨਵੇਂ ਐਪਿਸੋਡਸ ਪਹਿਲਾ ਦੇਖਣ ਦੀ ਦੋੜ ਵਿਚ ਜਾਂ  ਫੇਰ ਘੱਟ ਪੈਸਿਆਂ ਵਿੱਚ ਜਾਯਜ਼ ਸਟਰੀਮਿਗ ਐਪਸ ਖਰੀਦਣ ਦੇ ਚੱਕਰ ਵਿਚ ਆਪਣੇ ਆਪ ਨੂੰ ਨੁਕਸਾਨਦੇਹ ਸਾਫਟਵੇਅਰ ਦੇ ਹਵਾਲੇ ਕਰ ਦਿੰਦੇ ਹਨ।


ਡਿਜੀਟਲ ਸਿਟੀਜਨਸ ਜਾਂਚ ਪੜਤਾਲ ਦੌਰਾਨ ਪਤਾ ਲਗਾ ਕਿ ਇਹ ਜਾਅਲੀ ਐਪਸ ਜੋਂ ਕਿ ਦੇਖਣ ਵਿਚ ਬਿਲਕੁਲ ਅਸਲੀ ਫਾਇਰ ਟੀ. ਵੀ. ਸਟਿਕਸ ਜਾਂ ਐਪਲ ਟੀ.ਵੀ.  ਨਾਲ ਮੇਲ ਖਾਂਦੇ ਨੇ ਏਨਾ ਵਿਚ ਇਹੋ ਜਿਹੇ ਵਾਇਰਸ ਮੌਜੂਦ ਹੁੰਦੇ ਨੇ ਜੋ ਯੂਜਰਸ ਨੂੰ ਗੈਰ ਕਾਨੂੰਨੀ ਤੌਰ ਤੇ ਫ਼ਿਲਮਾਂ ਜਾਂ ਆਨਲਾਈਨ ਪ੍ਰੋਗਰਾਮ ਪੇਸ਼ ਕਰਨ ਦੇ ਬਹਾਨੇ ਉਨ੍ਹਾਂ ਦਾ ਯੂਜਰ ਨੇਮਜ਼ ਅਤੇ ਪਾਸਵਰਡ ਚੋਰੀ ਕਰ ਲੈਂਦੇ ਹਨ।

ਇਹ ਠੱਗੀ ਯੰਤਰ ਨੈਟਫਲੀਕਸ ਜਾਂ ਹੁਲੂ ਦੀਆ ਅਸਲੀ ਸੇਵਾਵਾਂ ਪ੍ਰਦਾਨ ਕਰਨ ਦੀ ਬਜਾਏ ਜਾਅਲੀ ਐਪਸ ਨਾਲ ਲਿੰਕ ਕਰ ਦਿੰਦੇ ਨੇ , ਜਾਂਚ ਪੜਤਾਲ ਕਰਨ ਤੇ ਜਾਅਲੀ ਐਪਸ ਵਿਚ ਪ੍ਰੀਮੀਅਮ ਬਰਾਂਡਾ ਦੀਆ ਮਸ਼ਹੂਰੀਆਂ ਅਤੇ ਚੋਰੀ ਕੀਤੇ ਗਏ ਨੇਟਫਲਿਕਸ ਅਕਾਊਂਟਸ ਤੋਂ ਗੈਰ ਕਾਨੂੰਨੀ ਸਕੀਮ ਦੇ ਤਹਿਤ ਪੈਸੇ ਬਣਾਉਣ ਦੀ ਖਬਰ ਵੀ ਸਾਹਮਣੇ ਆਈ ਹੈ।

ਹੈਰਾਨ ਕਰਨ ਵਾਲੀ ਖਬਰ ਇਹ ਹੈ ਕਿ ਕੇਵਲ ਉੱਤਰੀ ਅਮਰੀਕਾ ਵਿਚ ਇਹਨਾਂ ਜਾਅਲੀ ਯੰਤਰਾਂ ਦਾ ਉਪਯੋਗ ਕਰਨ ਵਾਲੇ 12 ਮਿਲੀਅਨ ਐਕਟਿਵ ਯੂਜਰਸ ਹਨਅਤੇ ਇਹ ਲਗਾਤਾਰ ਵੱਧ ਰਹੇ ਹਨ |