ਸਨੀ ਦਿਓਲ ਹੋਏ ਭਾਜਪਾ ਵਿੱਚ ਸ਼ਾਮਲ – ਗੁਰਦਾਸਪੁਰ ਤੋਂ ਲੜ ਸਕਦੇ ਹਨ ਚੋਣ

by

ਨਵੀਂ ਦਿੱਲੀ , 23ਅਪ੍ਰੈਲ ( NRI MEDIA )

ਫਿਲਮ ਅਭਿਨੇਤਾ ਸੰਨੀ ਦਿਓਲ ਦੀ ਰਾਜਨੀਤੀ ਵਿੱਚ ਐਂਟਰੀ ਹੋ ਗਈ ਹੈ , ਉਨ੍ਹਾਂ ਨੇ ਆਖਿਰਕਾਰ ਭਾਜਪਾ ਦ ਹੱਥ ਫੜ ਲਿਆ ਹੈ , ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰਸ ਵਿਚ ਸਨੀ ਦਿਓਲ ਨੇ ਭਾਜਪਾ ਜੁਆਇਨ ਕੀਤੀ ਹੈ , ਪਾਰਟੀ ਹੈੱਡ ਕੁਆਰਟਰ ਵਿੱਚ ਰੱਖਿਆ ਮੰਤਰੀ ਸੀਤਾਰਮਨ ਨੇ ਇੱਕ ਗੁਲਦਸਤਾ ਅਤੇ ਪਾਰਟੀ ਦੀ ਜੁਆਈਨਿੰਗ ਸਲਿੱਪ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ , ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਉਨ੍ਹਾਂ ਨੂੰ ਗੁਰਦਾਸਪੁਰ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ |


ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਮੇਰੇ ਪਿਤਾ ਇਸ ਪਰਿਵਾਰ ਨਾਲ ਵਾਜਪਾਈ ਜੀ ਦੇ ਸਮੇ ਜੁੜੇ ਸਨ ,ਇਸ ਲਈ ਹੁਣ ਮੈ ਮੋਦੀ ਨਾਲ ਜੁੜਿਆ ਹਾਂ , ਮੈਂ ਚਾਹੁੰਦਾ ਹਾਂ ਕਿ ਮੋਦੀ ਅਗਲੇ ਪੰਜ ਸਾਲਾਂ ਲਈ ਪ੍ਰਧਾਨ ਮੰਤਰੀ ਬਣਨ ਕਿਉਂਕਿ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਦੇਸ਼ ਦੇ ਨੌਜਵਾਨਾਂ ਨੂੰ ਮੋਦੀ ਵਰਗੇ ਲੋਕਾਂ ਦੀ ਜ਼ਰੂਰਤ  ਹੈ ,ਇਸ ਪਰਿਵਾਰ ਵਿਚ ਸ਼ਾਮਲ ਹੋਣ ਨਾਲ ਮੈਂ ਆਪਣੇ ਦਿਲ ਨਾਲ ਜੋ ਵੀ ਕਰ ਸਕਦਾ ਹਾਂ |

ਇਸ ਮੌਕੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕਈ ਸਾਲਾਂ ਦੇ ਪਰਿਵਾਰਕ ਰਿਸ਼ਤੇ ਸਿਆਸੀ ਰਿਸ਼ਤੇ ਬਣਨ ਜਾ ਰਹੇ ਹਨ , 2008 ਵਿਚ, ਧਰਮਿੰਦਰ ਇਸ ਪਾਰਟੀ ਦੇ ਸਾਂਸਦ ਸਨ ,ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਵੀ ਲੋਕਾਂ ਵਿਚਾਲੇ ਰਹਿੰਦਿਆਂ ਆਪਣੇ ਸਿਆਸੀ ਪ੍ਰਭਾਵ ਨੂੰ ਮਜਬੂਤ ਕਰਨਗੇ , ਇਸ ਲਈ ਸਾਨੂੰ ਸਾਰਿਆਂ ਨੂੰ ਭਰੋਸਾ ਹੈ , ਜਿਸ ਢੰਗ ਨਾਲ ਸੰਨੀ ਦਿਓਲ ਨੇ ਫਿਲਮਾਂ ਰਾਹੀਂ ਸੁਰੱਖਿਆ ਬਲਾਂ ਨੂੰ ਉਤਸ਼ਾਹਿਤ ਕੀਤਾ ਹੈ, ਉਸੇ ਤਰ੍ਹਾਂ ਉਹ ਸਿਆਸੀ ਜੀਵਨ ਵਿਚ ਆਪਣੀ ਤਬਦੀਲੀ ਜਾਰੀ ਰੱਖਣਗੇ |

ਹਾਲ ਹੀ ਵਿਚ, ਸੰਨੀ ਦਿਉਲ ਨੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ , ਉਦੋਂ ਤੋਂ ਚਰਚਾ ਕੀਤੀ ਜਾ ਰਹੀ ਸੀ ਕਿ ਸਨੀ ਦਿਓਲ ਵੀ ਕਮਲ ਦਾ ਹੱਥ ਫੜ ਸਕਦੇ ਹਨ , ਦਿਓਲ ਪਰਿਵਾਰ ਦੀ ਹੇਮਾ ਮਾਲਿਨੀ ਪਹਿਲਾਂ ਹੀ ਮਥੁਰਾ ਤੋਂ ਭਾਜਪਾ ਟਿਕਟ 'ਤੇ ਚੋਣ ਜਿੱਤੀ ਸੀ ਅਤੇ ਇਸ ਵਾਰ ਵੀ ਉਨ੍ਹਾਂ ਨੂੰ ਟਿਕਟ ਮਿਲੀ ਹੈ , ਹੇਮਾ ਮਾਲਿਨੀ ਦੇ ਪਤੀ ਧਰਮਿੰਦਰ ਵੀ ਮਥੁਰਾ ਵਿਚ ਪ੍ਰਚਾਰ ਦੇ ਲਈ ਪਹੁੰਚੇ ਸਨ |