IPL T20 : ਹੈਦਰਾਬਾਦ ਨੇ ਆਪਣੇ ਘਰੇਲੂ ਮੈਦਾਨ ‘ਚ ਮਹਿਮਾਨ ਟੀਮ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਇਆ

by

ਹੈਦਰਾਬਾਦ (ਵਿਕਰਮ ਸਹਿਜਪਾਲ) : ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਆਈ. ਪੀ. ਐੱਲ. ਟੀਮ ਹੈਦਰਾਬਾਦ ਨੇ ਕੋਲਕਾਤਾ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਵਲੋਂ ਮਿਲੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਟੀਮ ਨੇ ਆਪਣੇ ਘਰੇਲੂ ਮੈਦਾਨ 'ਚ ਮਹਿਮਾਨ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਕੋਲਕਾਤਾ ਵਲੋਂ ਕ੍ਰਿਸ ਲਿਨ ਤੇ ਨਰਾਇਣ ਨੇ ਪਾਰੀ ਦੀ ਤੇਜ਼ ਸ਼ੁਰੂਆਤ ਕੀਤੀ। ਕੋਲਕਾਤਾ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਕ੍ਰਿਸ ਲਿਨ ਨੇ ਬਣਾਈਆਂ। ਲਿਨ ਨੇ ਆਪਣੀ ਪਾਰੀ 'ਚ ਅਰਧ ਸੈਂਕੜਾਂ ਪੂਰਾ ਕਰਦੇ ਹੋਏ 47 ਗੇਂਦਾਂ 'ਚ 51 ਦੌੜਾਂ ਬਣਾਈਆਂ। ਨਰਾਇਣ ਤੇਜ਼ ਪਾਰੀ ਦੀ ਸ਼ੁਰੂਆਤ ਕਰਦੇ ਹੋਏੇ 8 ਗੇਂਦਾਂ 'ਚ 25 ਦੌੜਾਂ ਬਣਾ ਕੇ ਖਲਿਲ ਅਹਿਮਦ ਦਾ ਪਹਿਲਾ ਸ਼ਿਕਾਰ ਬਣੇ। ਕੋਲਕਾਤਾ ਵਲੋਂ ਬੱਲੇਬਾਜ਼ ਰਿੰਕੂ ਸਿੰਘ ਨੇ ਆਪਣੀ ਪਾਰੀ ਨਾਲ ਅਹਿਮ ਯੋਗਦਾਨ ਦਿੱਤਾ ਉਨ੍ਹਾਂ ਨੇ ਆਪਣੀ ਪਾਰੀ ਦੌਰਾਨ 25 ਗੇਂਦਾਂ 'ਚ 30 ਦੌੜਾਂ ਜੋੜੀਆਂ ਪਰ ਸੰਦੀਪ ਸ਼ਰਮਾ ਦੀ ਗੇਂਦ 'ਤੇ ਆਊਟ ਹੋ ਗਏ। 

ਕੋਲਕਾਤਾ ਦੇ ਬਾਕੀ ਦੇ ਬੱਲੇਬਾਜ਼ ਕੁਝ ਖਾਸ ਨਾਲ ਕਰ ਸਕੇ। ਸ਼ੁਭਮਨ ਗਿੱਲ ਵੀ ਮਹਿਜ਼ 4 ਗੇਂਦਾਂ 'ਚ 3 ਦੌੜਾਂ ਬਣਾ ਕੇ ਵਾਪਸ ਪਰਤ ਗਏ। ਨਿਤੀਸ਼ ਰਾਣਾ ਵੀ ਲੰਬੀ ਪਾਰੀ ਨਾ ਖੇਡ ਸਕੇ ਤੇ 11 ਗੇਂਦਾਂ 'ਚ 11 ਦੌੜਾਂ 'ਤੇ ਹੀ ਉਨ੍ਹਾਂ ਦੀ ਪਾਰੀ ਖਤਮ ਹੋ ਗਈ। ਬਾਅਦ 'ਚ ਬੱਲੇਬਾਜ਼ੀ ਕਰਨ ਆਏ ਟੀਮ ਦੇ ਕਪਤਾਨ ਦਿਨੇਸ਼ ਕਾਰਤਿਕ ਵੀ ਆਪਣੀ ਟੀਮ ਲਈ ਕੁਝ ਖਾਸ ਕਮਾਲ ਨਾ ਵਿੱਖਾ ਸਕੇ ਤੇ ਉਹ ਵੀ ਇਕ ਦੌੜ ਪੂਰੀ ਕਰਨ ਪਿੱੱਛੇ ਰਨ ਆਊਟ ਹੋ ਗਏ। ਉਨ੍ਹਾਂ ਨੇ ਆਪਣੀ ਪਾਰੀ 'ਚ ਮਹਿਜ਼ 6 ਦੌੜਾਂ ਬਣਾ ਸਕੇ। ਕਪਤਾਨ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ। ਕੋਲਕਾਤਾ ਦਾ ਤੂਫਾਨੀ ਬਲੇਬਾਜ਼ ਆਂਦ੍ਰੇ ਰਸੇਲ ਵੀ ਦਾ ਅੱਜ ਤੂਫਾਨ ਦੇਖਣ ਨੂੰ ਨਹੀਂ ਮਿਲਿਆ। 

ਉਨ੍ਹਾਂ ਨੇ ਆਪਣੀ ਪਾਰੀ 'ਚ ਦੋ ਲੰਬੇ ਲੰਬੇ ਛੱਕੇ ਮਾਰੇ 'ਤੇ 9 ਗੇਂਦਾਂ 15 ਦੌੜਾਂ ਬਣਾ ਭੁਵਨੇਸ਼ਵਰ ਦੇ ਹੱਥੋਂ ਆਊਟ ਹੋ ਗਏ। ਹੈਦਰਾਬਾਦ ਵਲੋਂ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੀ। ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੇ ਆਪਣੇ 4 ਓਵਰਾਂ 'ਚ 33 ਦੌੜਾਂ ਦੇ ਕੇ 3 ਵਿਕਟਾਂ ਤੇ ਦੂਜੇ ਪਾਸੇ ਭੁਵਨੇਸ਼ਵਰ ਨੇ ਆਪਣੇ 4 ਚਾਰ ਓਵਰਾਂ 'ਚ 35 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਹੈਦਰਾਬਾਦ ਵਲੋਂ ਟੀਚੇ ਦਾ ਪਿੱਛਾ ਕਰਨ ਉਤਰੇ ਵਾਰਨਰ ਤੇ ਬੇਅਰਸਟੋ ਨੇ ਸ਼ਾਨਦਾਰ ਪਾਰੀ ਦੀ ਸ਼ੁਰੂਆਤੀ ਕੀਤੀ ਹੈ। ਦੋਨਾਂ ਸਲਾਮੀ ਬੱਲੇਬਾਜ਼ਾਂ ਨੇ ਸੰਭਲ ਕੇ ਖੇਡਦੇ ਹੋਏ ਤੇਜ਼ੀ ਨਾਲ ਦੌੜਾਂ ਬਣਾਈਆਂ। ਦੋਨਾਂ ਸਲਾਮੀ ਬੱਲੇਬਾਜ਼ਾਂ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਆਪਣੇ ਆਪਣੇ ਅਰਧ ਸੈਂਕੜੇ ਪੂਰੇ ਕੀਤੇ। 

ਵਾਰਨਰਨ 38 ਗੇਂਦਾਂ 'ਚ 67 ਦੌੜਾਂ ਬਣਾ ਕੇ ਪ੍ਰਿਥਵੀਰਾਜ ਦੀ ਗੇਂਦ 'ਤੇ ਆਊਟ ਹੋ ਗਏ। ਜਦ ਕਿ ਦੂਜੇ ਸਲਾਮੀ ਬੱਲੇਬਾਜ਼ ਬੇਅਰਸਟੋ ਅਜੇਤੂ 43 ਗੇਂਦਾਂ 'ਚ 80 ਦੌੜਾਂ ਬਣਾ ਕੇ ਹੈਦਰਾਬਾਦ ਨੂੰ ਮੈਚ ਜਿੱਤਾ ਕੇ ਹੀ ਵਾਪਸ ਪਰਤੇ। ਉਨ੍ਹਾਂ ਨਾਲ ਟੀਮ ਦੇ ਕਪਤਾਨ ਵਿਲੀਅਮਸਨ ਨੇ ਬੱਲੇਬਾਜ਼ੀ ਕਰਦੇ ਹੋਏ 9 ਗੇਂਦਾਂ 'ਚ 8 ਦੌੜਾਂ ਬਣਾਈਆਂ। ਗੇਂਦਬਾਜ਼ੀ 'ਚ ਪ੍ਰਿਥਵੀਰਾਜ ਨੇ ਤਿੰਨ ਓਵਰਾਂ 29 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ। ਕੋਲਕਾਤਾ ਦੇ ਗੇਂਦਬਾਜ਼ ਪਿਊਸ਼ ਚਾਵਲਾ ਸਭ ਤੋਂ ਮਹਿੰਗੇ ਸਾਬਤ ਹੋਏ। ਪਿਊਸ਼ 3 ਓਵਰਾਂ 'ਚ 38 ਦੌੜਾਂ ਦੇ ਕੇ ਇਕ ਵੀ ਵਿਕਟ ਹੱਥ ਨਹੀਂ ਲੱਗੀ।