ਮੂਲਰ ਰਿਪੋਰਟ ਤੋਂ ਬਾਅਦ ਡੇਮੋਕ੍ਰੇਟ੍ਸ ਸੀਨੇਟਰ ਦੀ ਅਪੀਲ – ਰਾਸ਼ਟਰਪਤੀ ਟਰੰਪ ਦੇ ਖਿਲਾਫ ਲਿਆਂਦਾ ਜਾਵੇ ਅਵਿਸ਼ਵਾਸ ਪ੍ਰਸਤਾਵ

by mediateam

ਵਾਸ਼ਿੰਗਟਨ , 20 ਅਪ੍ਰੈਲ ( NRI MEDIA )

ਵੀਰਵਾਰ ਨੂੰ ਅਮਰੀਕੀ ਸੰਸਦ ਵਿੱਚ ਰੂਸ ਨਾਲ ਸਬੰਧਾਂ ਤੇ ਅਧਾਰਤ ਮੂਲਰ ਰਿਪੋਰਟ ਪੇਸ਼ ਕੀਤੀ ਗਈ ਹੈ ,ਡੈਮੋਕਰੇਟ ਸੀਨੇਟਰ ਐਲਿਜ਼ਾਬੈਥ ਵੈਰਨ ਨੇ ਸ਼ੁੱਕਰਵਾਰ ਨੂੰ ਅਮਰੀਕੀ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਦੀ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ,ਉਨ੍ਹਾਂ ਨੇ ਚੋਣਾਂ ਵਿੱਚ ਰੂਸੀ ਦਖ਼ਲ ਦੀ ਜਾਂਚ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਇਸ ਗੱਲ ਦੀ ਅਪੀਲ ਕੀਤੀ ਹੈ ਹਾਲਾਂਕਿ ਮੂਲਰ ਰਿਪੋਰਟ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਖਿਲਾਫ ਕੋਈ ਦੋਸ਼ ਸਾਹਮਣੇ ਨਹੀਂ ਆਏ ਸਨ |


ਮੈਸਾਚੂਸੇਟਸ ਤੋਂ ਡੈਮੋਕਰੇਟ ਸੀਨੇਟਰ ਐਲਿਜ਼ਾਬੈਥ ਵੈਰਨ ਨੇ ਟਵੀਟ ਕੀਤਾ ਕਿ ਮੂਲਰ ਦੀ ਰਿਪੋਰਟ ਵਿਚ ਤੱਥ ਦਿੱਤੇ ਗਏ ਹਨ ਕਿ ਇਕ ਦੁਸ਼ਮਣ ਦੀ ਵਿਦੇਸ਼ੀ ਸਰਕਾਰ ਨੇ ਡੌਨਲਡ ਟ੍ਰੰਪ ਅਤੇ ਡੌਨਲਡ ਟ੍ਰੰਪ ਦੀ ਟੀਮ ਦੀ ਮਦਦ ਕਰਨ ਲਈ ਅਮਰੀਕੀ ਚੋਣਾਂ 2016 ਦੀ ਚੋਣ ਪ੍ਰਕਿਰਿਆ 'ਤੇ ਹਮਲਾ ਕੀਤਾ ਸੀ , ਚੁਣੇ ਜਾਣ ਤੋਂ ਬਾਅਦ ਵੀ ਡੌਨਲਡ ਟਰੰਪ ਨੇ ਇਸ ਕੇਸ ਦੀ ਜਾਂਚ ਵਿੱਚ ਵਿਘਨ ਪਾਇਆ ਹੈ ਜੋ ਅਮਰੀਕਾ ਦੇ ਖਿਲਾਫ ਹੈ |

ਵਿਸ਼ੇਸ਼ ਸਰਕਾਰੀ ਵਕੀਲ ਰਾਬਰਟ ਮੂਲਰ ਨੇ 22-ਮਹੀਨੇ ਦੀ ਜਾਂਚ ਤੋਂ ਬਾਅਦ ਇਹ ਰਿਪੋਰਟ ਅਮਰੀਕੀ ਅਟਾਰਨੀ ਵਿਲੀਅਮ ਬਾਰ ਨੂੰ ਸੌਂਪੀ ਸੀ , ਖੁਲਾਸੇ ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਇਹ ਅਪੀਲ ਕੀਤੀ ਗਈ ਹੈ, 400 ਸਫ਼ੇ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੂਸ ਨੇ ਅਮਰੀਕੀ ਚੋਣ ਮੁਹਿੰਮ ਦੇ ਵਿੱਚ ਦਖਲ ਕਰਨ ਦੀ ਕੋਸ਼ਿਸ਼ ਕੀਤੀ ਸੀ , ਸੀਨੇਟਰ ਨੇ ਦਾਅਵਾ ਕੀਤਾ ਕਿ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਰੂਸ ਦੀ ਰਣਨੀਤੀ ਦਾ ਫ਼ਾਇਦਾ ਪਾ ਕੇ ਟਰੰਪ ਖੁਸ਼ ਸਨ ਅਤੇ ਉਹ ਲਗਾਤਾਰ ਮੂਲਰ ਦੀ ਪੜਤਾਲ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ |

ਵਾਰਨ ਨੇ ਕਿਹਾ, "ਇਸ ਦਾ ਭਾਵ ਇਹ ਹੈ ਕਿ ਸੰਸਦ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਦੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ |