ਨਵੀਂ ਦਿੱਲੀ , 17 ਅਪ੍ਰੈਲ ( NRI MEDIA )
ਉੱਤਰ ਭਾਰਤ ਅਤੇ ਪੱਛਮੀ ਭਾਰਤ ਵਿਚ ਆਏ ਤੇਜ਼ ਅਤੇ ਭਿਆਨਕ ਤੂਫਾਨਾਂ ਨੇ ਵੱਡੀ ਤਬਾਹੀ ਮਚਾਈ ਹੈ ,ਤੂਫਾਨ ਅਤੇ ਮੀਂਹ ਕਾਰਨ ਘੱਟੋ ਘੱਟ 31 ਲੋਕ ਮਾਰੇ ਗਏ ਹਨ , ਇਸ ਤੂਫ਼ਾਨ ਦੇ ਨਾਲ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿੱਚ ਭਾਰੀ ਨੁਕਸਾਨ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ , ਰਿਪੋਰਟਾਂ ਅਨੁਸਾਰ, ਇਕੱਲੇ ਰਾਜਸਥਾਨ ਵਿੱਚ ਤੂਫਾਨ ਕਾਰਨ ਘੱਟੋ-ਘੱਟ ਛੇ ਲੋਕ ਮਾਰੇ ਗਏ ਹਨ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਚ ਮੀਂਹ ਅਤੇ ਤੂਫਾਨ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ. ਇਸ ਦੌਰਾਨ, ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਤੂਫਾਨ ਦੀ ਭਵਿੱਖਬਾਣੀ ਕੀਤੀ ਹੈ |
ਮੀਂਹ ਅਤੇ ਤੂਫਾਨ ਦੇ ਕਾਰਨ ਪੂਰੇ ਉੱਤਰ ਭਾਰਤ ਦੇ ਤਾਪਮਾਨ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ , ਤੇਜ਼ ਹਵਾਵਾਂ ਕਾਰਨ ਬਹੁਤ ਸਾਰੇ ਘਰ ਅਤੇ ਦਰੱਖਤਾਂ ਡਿੱਗ ਗਏ ਹਨ , ਤੂਫਾਨ ਕਾਰਨ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ , ਇਸਦੇ ਨਾਲ ਹੀ ਬਿਜਲੀ ਦੀ ਸਪਲਾਈ ਵਿੱਚ ਵੀ ਰੁਕਾਵਟ ਪਈ ਹੈ , ਰਾਜਸਥਾਨ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਤਾਪਮਾਨ 11.6 ਡਿਗਰੀ ਸੈਲਸੀਅਸ ਘਟਿਆ ਹੈ , ਇਸਦੇ ਨਾਲ ਹੀ ਉੱਤਰ ਭਾਰਤ ਵਿੱਚ ਤੇਜ਼ੀ ਨਾਲ ਮੌਸਮ ਵਿੱਚ ਗਿਰਾਵਟ ਆਈ ਹੈ |
ਪੰਜਾਬ ਵਿੱਚ ਰਾਤ ਦੇ ਸਮੇਂ ਤੋਂ ਚੱਲੀ ਭਿਆਨਕ ਹਨੇਰੀ ਅਤੇ ਤੂਫ਼ਾਨ ਨੇ ਪੂਰੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਬੁਰਾ ਹਾਲ ਕਰ ਦਿੱਤਾ , ਸੋਮਵਾਰ ਦੀ ਰਾਤ ਨੂੰ ਤੇਜ਼ ਤੂਫਾਨ ਤੋਂ ਬਾਅਦ ਸਵੇਰੇ ਹਲਕਾ ਮੀਂਹ ਪਿਆ , ਤੇਜ਼ ਤੂਫਾਨ ਕਰਨ ਪੂਰੇ ਪੰਜਾਬ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ , ਇਸਦੇ ਨਾਲ ਹੀ ਕਈ ਜਗ੍ਹਾ ਦਰਖ਼ਤ ਡਿੱਗੇ ਹਨ , ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਿਜਲੀ ਵੀ ਠੱਪ ਹੋ ਚੁੱਕੀ ਹੈ , ਮੌਸਮ ਵਿਗਿਆਨ ਵਿਭਾਗ ਨੇ ਇਕ ਵਾਰ ਫਿਰ ਇਨ੍ਹਾਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਤੂਫ਼ਾਨ ਅਤੇ ਮੀਂਹ ਪੈਣ ਬਾਰੇ ਚੇਤਾਵਨੀ ਜਾਰੀ ਕੀਤੀ ਹੈ |
ਇੱਥੋਂ ਤੱਕ ਕਿ ਮੱਧ ਪ੍ਰਦੇਸ਼ ਵਿੱਚ ਮੌਸਮ ਦਾ ਮੂਡ ਅਚਾਨਕ ਹੀ ਬਦਲ ਗਿਆ ਅਤੇ ਕਾਲੇ ਬੱਦਲਾਂ ਦੇ ਲੋਕਾਂ ਨੂੰ ਘੇਰ ਲਿਆ , ਹਵਾ ਦੀ ਗਤੀ ਇੰਨੀ ਤੇਜ਼ ਸੀ ਕਿ ਕਈ ਲੋਕਾਂ ਦਾ ਸਮਾਨ ਉੱਡ ਗਿਆ , ਮੱਧ ਪ੍ਰਦੇਸ਼ ਵਿਚ ਭਾਰੀ ਬਾਰਸ਼ ਦੌਰਾਨ ਅਸਮਾਨੀ ਬਿਜਲੀ ਦੇ ਡਿੱਗਣ ਕਾਰਨ 13 ਲੋਕ ਮਰ ਗਏ ਹਨ , ਇੰਦੌਰ, ਧਾਰ, ਸੀਹਿੋਰ ਅਤੇ ਖਾਰਗੋਣ ਜ਼ਿਲਿਆਂ ਵਿਚ ਕਈ ਲੋਕਾਂ ਦੀ ਮੌਤ ਹੋਈ ਹੈ |