by mediateam
ਵੈੱਬ ਡੈਸਕ (ਵਿਕਰਮ ਸਹਿਜਪਾਲ) : ਇੰਡਸਟ੍ਰੀ ਲੇਬਰ ਨੀਡਜ਼ ਆਫ ਇਲੈਕਟ੍ਰੀਸਿਟੀ ਹਿਊਮਨ ਰਿਸੋਰਸੈਸ ਕੈਨੇਡਾ ਵੱਲੋਂ ਜਾਰੀ ਰਿਪੋਰਟ 'ਚ ਕਿਹਾ ਗਿਆ ਕਿ ਉਨ੍ਹਾਂ ਨੂੰ 2022 ਤੱਕ ਕਰੀਬ 20,500 ਨਵੇਂ ਕਾਮਿਆਂ ਦੀ ਲੋੜ ਹੈ ਜਿਹੜੇ ਕਿ ਪਾਵਰ ਪਲਾਟਾਂ ਅਤੇ ਟ੍ਰਾਂਸਮਿਸ਼ਨ ਸਿਸਟਮ ਬਾਰੇ ਜਾਣਕਾਰੀ ਰੱਖਦੇ ਹੋਣ ਜਾਂ ਅਣ-ਮਾਹਿਰ ਹੋਣ।
ਇਸ 'ਚ ਕਿਹਾ ਗਿਆ ਕਿ ਜਿਹੜੇ ਮਾਹਿਰ ਨਹੀਂ ਹਨ ਉਨ੍ਹਾਂ ਨੂੰ ਟੇਨਿੰਗ ਦਿੱਤੀ ਜਾਵੇਗੀ। ਓਂਟਾਰੀਓ ਪਾਵਰ ਜਨਰੇਸ਼ਨ ਦੇ ਡਾਇਰੈਕਟਰ ਨੀਰਵ ਪਟੇਲ ਨੇ ਕਿਹਾ ਕਿ ਜੇਕਰ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਤਾਂ ਕਾਰੋਬਾਰ 'ਚ ਵੀ ਵਾਧਾ ਹੋਵੇਗਾ। ਪਟੇਲ ਨੇ ਅੱਗੇ ਆਖਿਆ ਕਿ ਇੰਡਸਟਰੀ ਬਦਲ ਰਹੀ ਹੈ ਅਤੇ ਉਨ੍ਹਾਂ ਨੂੰ ਬਿਜਲੀ ਦੀ ਜ਼ਿਆਦਾ ਤੋਂ ਜ਼ਿਆਦਾ ਲੋੜ ਹੈ, ਜਿਸ ਕਾਰਨ ਇਹ ਕੰਮ ਲੰਬੇ ਸਮੇਂ ਤੱਕ ਚੱਲੇਗਾ ਅਤੇ ਰੁਜ਼ਗਾਰ ਪੈਦਾ ਹੋਵੇਗਾ।