ਪੁਲਵਾਮਾ ਹਮਲਾ – ਪਾਕਿਸਤਾਨ ਤੋਂ ਮੋਸਟ ਫੈਵਰਡ ਨੈਸ਼ਨ ਦਾ ਦਰਜਾ ਲਿਆ ਗਿਆ ਵਾਪਸ

by mediateam
ਨਵੀਂ ਦਿੱਲੀ , 15 ਫਰਵਰੀ ( NRI MEDIA )  ਜੰਮੂ ਕਸ਼ਮੀਰ ਦੇ ਪੁਲਵਾਮਾ ਸਥਿਤ ਲੇਥਪੋਰਾ ਵਿੱਚ ਵੀਰਵਾਰ ਨੂੰ ਸੀਆਰਪੀਐਫ ਦੇ ਕਾਫਲੇ ਉੱਤੇ ਹਮਲੇ ਵਿੱਚ 37 ਜਵਾਨ ਸ਼ਹੀਦ ਹੋ ਗਏ ਹੋ ਗਏ ਸਨ ,ਇਸ ਤੋਂ ਬਾਅਦ 7, ਲੋਕ ਕਲਿਆਣ ਮਾਰਗ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ' ਚ ਸੁਰੱਖਿਆ ਕੈਬਨਿਟ ਕਮੇਟੀ (ਸੀਸੀਐਸ) ਦੀ ਮਹੱਤਵਪੂਰਣ ਬੈਠਕ ਹੋਈ, ਇਸ ਵਿਚ ਰੱਖਿਆ, ਗ੍ਰਹਿ, ਵਿੱਤ, ਵਿਦੇਸ਼ ਮੰਤਰੀ ਸਮੇਤ ਕੌਮੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਦੋਵਾਲ ਸ਼ਾਮਲ ਹੋਏ , ਇਸ ਮੀਟਿੰਗ ਵਿਚ ਕੁਝ ਵੱਡੇ ਫੈਸਲੇ ਕੀਤੇ ਗਏ ਹਨ , ਜਿਸ ਵਿਚ ਪਾਕਿਸਤਾਨ ਤੋਂ ਮੋਸਟ ਫੈਵਰਡ ਨੈਸ਼ਨ ਦਾ ਦਰਜਾ ਵਾਪਸ ਲਿਆ ਗਿਆ ਹੈ । ਉਧਰ, ਕੌਮੀ ਜਾਂਚ ਏਜੰਸੀ (ਐਨਆਈਏ) ਦੇ 12 ਮੈਂਬਰਾਂ ਦੀ ਟੀਮ ਨੇ ਸ਼ੁੱਕਰਵਾਰ ਨੂੰ ਹਮਲੇ ਵਾਲੇ ਸਥਾਨ ਤੇ ਫੋਰੈਂਸਿਕ ਸਬੂਤ ਇਕੱਠੇ ਕੀਤੇ ਹਨ , ਇਸ ਵਿਚ ਇਕ ਆਈਜੀ ਰੈਂਕ ਦੇ ਅਫ਼ਸਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ , ਇਸ ਦੌਰਾਨ ਮੱਧਪ੍ਰਦੇਸ਼ ਦੇ ਇਤਾਰਸੀ ਅਤੇ ਧਾਰ ਵਿੱਚ ਮੋਦੀ ਦੀਆਂ ਹੋਣ ਵਾਲੀਆਂ ਰੈਲੀਆਂ ਨੂੰ ਰੱਦ ਕੀਤਾ ਗਿਆ ਹੈ , ਭਾਜਪਾ ਨੇ ਵੀ ਸ਼ੁੱਕਰਵਾਰ ਨੂੰ ਪਾਰਟੀ ਦੇ ਸਾਰੇ ਸਿਆਸੀ ਪ੍ਰੋਗਰਾਮ ਰੱਦ ਕੀਤੇ ਹਨ । ਸਭ ਤੋਂ ਵੱਡਾ ਫਿਦਾਈਨ ਹਮਲਾ  ਜੰਮੂ ਤੋਂ ਸ਼੍ਰੀਨਗਰ ਜਾ ਰਹੇ ਸੀਆਰਪੀਐਫ ਦੇ 78 ਵਾਹਨਾਂ ਦੇ ਕਾਫਿਲ 'ਤੇ ਅੱਤਵਾਦੀਆਂ ਨੇ ਫਿਦਾਈਨ ਹਮਲੇ ਕੀਤੇ , ਇਸ ਕਾਫਲੇ ਵਿਚ 2547 ਜਵਾਨ ਸ਼ਾਮਲ ਸਨ , ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ,ਵਿਸਫੋਟਕਾਂ ਨਾਲ ਭਰੀ ਗੱਡੀ ਦੁਆਰਾ ਹੁਣ ਤੱਕ ਇਹ ਸਭ ਤੋਂ ਵੱਡਾ ਹਮਲੇ ਹੈ , ਇਸ ਤੋਂ ਪਹਿਲਾਂ ਅਕਤੂਬਰ 2001 ਵਿੱਚ ਕਸ਼ਮੀਰ ਵਿਧਾਨ ਸਭਾ ਉੱਤੇ ਵੀ ਉਸੇ ਤਰ੍ਹਾਂ ਹਮਲੇ ਹੋਏ ਸਨ। ਇਸ ਵਿਚ 38 ਮੌਤਾਂ ਹੋਈਆਂ ਸਨ । ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਕਸ਼ਮੀਰ ਦੀ ਇਕ ਨਿਊਜ਼ ਏਜੰਸੀ ਨੂੰ ਸੰਦੇਸ਼ ਭੇਜ ਕੇ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ , ਹਮਲੇ ਅੰਦਰ ਜ਼ਖਮੀ ਜਵਾਨਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਜਾ ਰਿਹਾ ਹੈ , ਇਸ ਨਾਲ ਨੇੜਲੇ ਇਲਾਕਿਆਂ ਵਿੱਚ ਸੁਰੱਖਿਆ ਵਿਵਸਥਾ ਨੂੰ ਵਧਾਇਆ ਗਿਆ ਹੈ , ਇਹ ਕਿਹਾ ਜਾ ਰਿਹਾ ਹੈ ਕਿ ਜੈਸ਼-ਏ-ਮੁਹੰਮਦ ਦੀ ਅੱਤਵਾਦੀ ਆਦਿਲ ਅਹਿਮਦ ਡਾਰ ਨੇ ਇਸ ਆਤਮਘਾਤੀ ਹਮਲੇ ਨੂੰ ਅੰਜਾਮ ਦਿੱਤਾ ਹੈ |