
ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੀ ਪੁਲਸ ਨੇ ਪਿੰਡ ਤਲਵੰਡੀ ਕਲਾ ਦੀ ਰਹਿਣ ਵਾਲੀ ਔਰਤ ਸ਼ਰਨਜੀਤ ਕੌਰ ਦੀ ਸ਼ਿਕਾਇਤ 'ਤੇ ਤਜਿੰਦਰ ਸਿੰਘ, ਰਾਮ ਸਿੰਘ ਅਤੇ ਰਮਨ ਕੌਰ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐਸਐਚਓ ਦਲਵੀਰ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਸ਼ਰਨਜੀਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਗਲੀ ਵਿੱਚ ਬੈਠੀ ਸੀ ਅਤੇ ਇਸੇ ਦੌਰਾਨ ਤੇਜਿੰਦਰ ਸਿੰਘ ਆਪਣੀ ਕਾਰ ਲੈ ਕੇ ਗਲੀ ਦੇ ਅੰਦਰ ਆਉਣ ਲੱਗਾ। ਜਿਸ ਤੋਂ ਬਾਅਦ ਜਦੋਂ ਪੀੜਤ ਔਰਤ ਦੇ ਲੜਕੇ ਨੇ ਉਸਨੂੰ ਕਾਰ ਅੰਦਰ ਲਿਆਉਣ ਤੋਂ ਰੋਕਿਆ ਤਾਂ ਉਕਤ ਵਿਅਕਤੀਆਂ ਨੇ ਉਸਦੀ ਅਤੇ ਉਸਦੇ ਲੜਕੇ ਦੀ ਕੁੱਟਮਾਰ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।